ਇੱਕ ਸਾਲ ਦਾ ਹੋਇਆ ਕਿਸ਼ਵਰ ਮਾਰਚੈਂਟ ਦਾ ਪੁੱਤਰ ਨਿਰਵੈਰ ਰਾਏ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | August 29, 2022 01:30pm

ਕਿਸ਼ਵਰ ਮਾਰਚੈਂਟ (Kishwer Merchant)ਦਾ ਬੇਟਾ ਇੱਕ ਸਾਲ ਦਾ ਹੋ ਗਿਆ ਹੈ ।ਬੀਤੇ ਦਿਨ ਅਦਾਕਾਰਾ ਨੇ ਆਪਣੇ ਬੇਟੇ (Son) ਦਾ ਪਹਿਲਾ ਜਨਮ ਦਿਨ (Birthday) ਮਨਾਇਆ । ਇਸ ਮੌਕੇ ਅਦਾਕਾਰਾ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਹਨ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ ਅਤੇ ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬੀਤੇ ਸਾਲ ਦੋਵਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

kishwer merchant image From instagram

ਹੋਰ ਪੜ੍ਹੋ : ਬਿੰਨੂ ਢਿੱਲੋਂ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

ਜਿਸ ਤੋਂ ਬਾਅਦ ਇਹ ਜੋੜੀ ਲਗਾਤਾਰ ਆਪਣੇ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਸੀ । ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵਾਂ ਦੇ ਰਿਸ਼ਤੇ ‘ਚ ਕਦੇ ਵੀ ਕੋਈ ਫਾਸਲਾ ਨਹੀਂ ਆਇਆ ।

kishwer merchant , image From instagram

ਹੋਰ ਪੜ੍ਹੋ : ਭਗਵੰਤ ਮਾਨ ਆਪਣੀ ਪਤਨੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ

ਕਿਸ਼ਵਰ ਮਾਰਚੈਂਟ ਨੇ ‘ਭੇਜਾ ਫਰਾਈ’ ਫ਼ਿਲਮ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਅਨੇਕਾਂ ਹੀ ਸੀਰੀਅਲਸ ‘ਚ ਵੀ ਕਿਰਦਾਰ ਨਿਭਾਏ ਹਨ ।ਜਿਸ ‘ਚ ਮੁੱਖ ਤੌਰ ‘ਤੇ ‘ਸ਼ਕਤੀਮਾਨ’, ‘ਅਕਬਰ ਬੀਰਬਲ’, ‘ਹੋਂਗੇ ਜੁਦਾ ਨਾ ਹਮ’ ਸਣੇ ਕਈ ਸੀਰੀਅਲਸ ਸ਼ਾਮਿਲ ਹਨ ।

kishwer merchant family image From instagram

ਕਿਸ਼ਵਰ  ਮਾਰਚੈਂਟ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਮਸਤੀ ਭਰੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਕਿਸ਼ਵਰ ਮਾਰਚੈਂਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 ‘ਚ ਟੀਵੀ ਸ਼ੋਅ ਸ਼ਕਤੀਮਾਨ ਦੇ ਨਾਲ ਕੀਤੀ ਸੀ । ਉਸ ਦਾ ਜਨਮ ਮੁੰਬਈ ‘ਚ ਸਿਰਾਜ ਮਾਰਚੈਂਟ ਅਤੇ ਰਿਜ਼ਵਾਨਾ ਮਾਰਚੈਂਟ ਦੇ ਘਰ ਹੋਇਆ ਸੀ ।

 

View this post on Instagram

 

A post shared by Kishwer M Rai (@kishwersmerchantt)

You may also like