ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ
ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ
ਟੀਵੀ ਜਗਤ ਦੀ 40 ਸਾਲ ਕਿਸ਼ਵਰ ਮਰਚੈਂਟ Kishwer Merchant ਜੋ ਕਿ ਪਿਛਲੇ ਮਹਿਨੇ ਹੀ ਪਹਿਲੀ ਵਾਰ ਮੰਮੀ ਬਣੀ ਹੈ। ਏਨੀਂ ਦਿਨੀਂ ਉਹ ਆਪਣੇ ਬੱਚੇ ਦੇ ਪਾਲਣ ਪੋਸ਼ਣ ‘ਚ ਲੱਗੀ ਹੋਈ ਹੈ। ਕਿਸ਼ਵਰ ਤੇ ਸੁਯਸ਼ suyyash rai ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂਅ ਜੱਗ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਨਿਰਵੈਰ ਰਾਏ ਰੱਖਿਆ ਹੈ।

ਕਿਸ਼ਵਰ ਨੇ ਇੱਕ ਹੋਰ ਕੰਮ ਕਰ ਕੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਨਿਰਵੈਰ ਦੇ ਨਾਂਅ ਦਾ ਟੈਟੂ tattoo ਗੁੰਦਵਾਇਆ ਹੈ, ਨਾਲ ਹੀ ਪਤੀ ਸੁਯਸ਼ ਰਾਏ ਨੇ ਵੀ ਇਹੋ ਜਿਹਾ ਟੈਟੂ ਗੁੰਦਵਾਇਆ ਹੈ। ਦੋਵਾਂ ਨੇ ਇਹ ਟੈਟੂ ਆਪਣੀ ਗਰਦਨ ਉੱਤੇ ਗੁੰਦਵਾਇਆ ਹੈ। ਇਸ ਵੀਡੀਓ ਨੂੰ ਕਿਸ਼ਵਰ ਨੇ ਦਿਲਜੀਤ ਦੋਸਾਂਝ ਦੇ ਵਾਇਬ ਗੀਤ ਦੇ ਨਾਲ ਪੋਸਟ ਕੀਤਾ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘issa ਵਾਇਬ issa ਵਾਇਬ ... #nirvairrai #sukishkababy @suyyashrai ?’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਟੈਟੂ ਦੀ ਤਾਰੀਫ ਕਰ ਰਹੇ ਨੇ।

ਹੋਰ ਪੜ੍ਹੋ : ਪਿਤਾ ਨੇ ਸਮੀਰਾ ਰੈੱਡੀ ਨੂੰ ਪੁੱਛਿਆ ਕਿ 'ਆਪਣੇ ਵਾਲਾਂ ਨੂੰ ਰੰਗ ਕਿਉਂ ਨਹੀਂ ਕੀਤਾ' ਤਾਂ ਅਦਾਕਾਰਾ ਨੇ ਦਿੱਤਾ ਇਹ ਸ਼ਾਨਦਾਰ ਜਵਾਬ
ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਦੋਵੇਂ ਮਾਤਾ-ਪਿਤਾ ਬਣਕੇ ਬਹੁਤ ਖੁਸ਼ ਨੇ। ਦੱਸ ਦਈਏ ਜਣੇ ਟੀਵੀ ਜਗਤ ਦੇ ਨਾਮੀ ਕਲਾਕਾਰ ਨੇ , ਦੋਵਾਂ ਨੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ। ਸੁਯਸ਼ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
