ਲਹਿੰਬਰ ਹੁਸੈਨਪੁਰੀ ਦੀ ਕਾਮਯਾਬੀ 'ਚ ਇੱਕ ਖਾਸ ਸ਼ਖਸੀਅਤ ਦਾ ਰਿਹਾ ਵੱਡਾ ਹੱਥ ,ਸੁਣੋ ਲਹਿੰਬਰ ਹੁਸੈਨਪੁਰੀ ਦੀ ਜ਼ੁਬਾਨੀ 

written by Shaminder | January 24, 2019

ਲਹਿੰਬਰ ਹੁਸੈਨਪੁਰੀ ਇੱਕ ਅਜਿਹੇ ਗਾਇਕ ਜੋ ਮਿਹਨਤ ਅਤੇ ਸੰਘਰਸ਼ ਦੀ ਭੱਠੀ 'ਚ ਤਪ ਕੇ ਸੋਨਾ ਬਣ ਗਏ । ਇਸ ਗਾਇਕ ਦਾ ਜਨਮ ਜੁਲਾਈ ਉੱਨੀ ਸੌ ਸਤੱਤਰ 'ਚ ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਹੋਇਆ ਸੀ । ਪਰ ਉਸ ਤੋਂ ਬਾਅਦ ਉਹ ਪੰਜਾਬ ਦੇ ਸ਼ਹਿਰ ਜਲੰਧਰ ਕੋਲ ਸਥਿਤ ਇੱਕ ਪਿੰਡ ਕੋਲ ਆ ਕੇ ਵੱਸ ਗਏ ਸਨ । ਪਰ ਲਹਿੰਬਰ ਹੁਸੈਨਪੁਰੀ ਅੱਜ ਜਿਸ ਮੁਕਾਮ 'ਤੇ ਹਨ  ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਲੰਬਾ ਅਤੇ ਕਰੜਾ ਸੰਘਰਸ਼ ਕਰਨਾ ਪਿਆ ਸੀ । ਲਹਿੰਬਰ ਹੁਸੈਨਪੁਰੀ ਨੇ ਕਿੰਨਾ ਲੰਬਾ ਸੰਘਰਸ਼ ਕਰਨਾ ਪਿਆ ਇਹ ਉਨ੍ਹਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਵਾਂਗੇ ।

ਹੋਰ ਵੇਖੋ :ਪਾਕਿਸਤਾਨ ‘ਚ ਪਵਨ ਸਿੰਘ ਨੂੰ ਮਿਲਿਆ ਇਹ ਵੱਡਾ ਅਹੁਦਾ ਸਿੱਖ ਭਾਈਚਾਰੇ ਦਾ ਵਧਿਆ ਮਾਣ, ਦੇਖੋ ਵੀਡਿਓ

Lehmber Hussainpuri के लिए इमेज परिणाम

 

ਦਰਅਸਲ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸੁਪਰ ਸਟਾਰ 'ਚ ਇੱਕ ਵਾਰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ।ਘਰ 'ਚ ਚਾਰ ਭਰਾ ਅਤੇ ਪਿਤਾ ਸਨ । ਜਦਕਿ ਮਾਂ ਅਤੇ ਕੋਈ ਵੀ ਭੈਣ ਨਾਂ ਹੋਣ ਕਾਰਨ ਘਰ ਦਾ ਸਾਰਾ ਕੰਮ ਕਾਜ ਉਨ੍ਹਾਂ ਨੂੰ ਖੁਦ ਹੀ ਕਰਨਾ ਪੈਂਦਾ ਸੀ ਅਤੇ ਰੋਟੀ ਤੱਕ ਲਹਿੰਬਰ ਪਕਾਉਂਦੇ ਸਨ ।ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ।

ਹੋਰ ਵੇਖੋ :ਹੱਥ ਨਾਂ ਹੋਣ ਦੇ ਬਾਵਜੂਦ ਵੱਡੇ ਵੱਡੇ ਗਾਇਕਾਂ ਨੂੰ ਮਾਤ ਪਾਉਂਦਾ ਹੈ ਗਾਇਕ ਸਾਧੂ ਸਿੰਘ, ਦੇਖੋ ਵੀਡਿਓ

https://www.youtube.com/watch?v=KONzOLPjKQA

 

ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਬਾਲਪਣ 'ਚ ਹੀ ਸ਼ੁਰੂ ਹੋ ਗਈ ਸੀ ।ਪਿੰਡ ਦੇ ਸਕੂਲ 'ਚ ਪੜਨ ਵਾਲੇ ਲਹਿੰਬਰ ਨੇ ਸਕੂਲ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਇਸ ਤੋਂ ਇਲਾਵਾ ਘਰ ਦੇ ਗੁਜ਼ਾਰੇ ਲਈ ਵੀ ਉਨ੍ਹਾਂ ਨੂੰ ਮਿਹਨਤ ਕਰਨੀ ਪੈਂਦੀ ਸੀ ,ਖੇਤਾਂ 'ਚ ਵਾਢੀ ਵੇਲੇ ਉਹ ਕੰਬਾਇਨਾਂ ਦੇ ਪਿੱਛੇ ਸਿੱਟੇ ਇੱਕਠੇ ਕਰਦੇ ਅਤੇ ਉਨ੍ਹਾਂ ਚੋਂ ਦਾਣੇ ਕੱਢ ਕੇ ਵੇਚ ਕੇ ਪੈਸੇ ਜਮਾ ਕਰਦੇ ਅਤੇ ਜੇ ਕਦੇ ਕੋਈ ਕੁਲਫੀ ਜਾਂ ਹੋਰ ਚੀਜ਼ ਖਾਣ ਦਾ ਮਨ ਹੁੰਦਾ ਤਾਂ ਉਨ੍ਹਾਂ ਪੈਸਿਆਂ ਚੋਂ ਹੀ ਕੁਝ ਖਾਣ ਲਈ ਲੈ ਲੈਂਦੇ । ਅੱਜ ਵੀ ਸੰਘਰਸ਼ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਉਹ ਭਾਵੁਕ ਹੋ ਜਾਂਦੇ ਨੇ ।

ਹੋਰ ਵੇਖੋ :ਇਸ ਕਰਕੇ ਗਾਇਕ ਦਵਿੰਦਰ ਕੋਹਿਨੂਰ ਗਾਉਂਦੇ ਸਨ ਸੈਡ ਸੌਂਗ, ਜਾਣੋਂ ਪੂਰੀ ਕਹਾਣੀ

https://www.youtube.com/watch?v=KYAhCvf6iug

 

ਪਰ ਲਹਿੰਬਰ ਦਾ ਮੰਨਣਾ ਹੈ ਕਿ ਉਹ ਦਿਨ ਨਾਂ ਹੁੰਦੇ ਤਾਂ ਸ਼ਾਇਦ ਉਹ ਜ਼ਿੰਦਗੀ 'ਚ ਏਨੇ ਕਾਮਯਾਬ ਗਾਇਕ ਕਦੇ ਨਾਂ ਬਣਦੇ ।ਬਚਪਨ 'ਚ ਲਹਿੰਬਰ ਹੁਸੈਨਪੁਰੀ ਅਤੇ ਉਨ੍ਹਾਂ ਦਾ ਭਰਾ ਲਵ ਕੁਸ਼ ਦਾ ਕਿਰਦਾਰ ਵੀ ਡਰਾਮਿਆਂ 'ਚ ਨਿਭਾਉਂਦੇ ਰਹੇ ਹਨ ।ਲਹਿੰਬਰ ਹੁਸੈਨਪੁਰੀ ਦੀ ਪਹਿਲੀ ਕੈਸੇਟ ੧੯੮੭ 'ਚ ਆਈ ਸੀ ।ਕੁਲਦੀਪ ਨਿਹਾਲੋਵਾਲੀਆ ਨੇ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ ਵਿੱਚ ਸਾਥ ਦਿੱਤਾ ।

ਹੋਰ ਵੇਖੋ :ਸਤਵਿੰਦਰ ਬੁੱਗਾ ਗਾਇਕੀ ਦੇ ਨਾਲ –ਨਾਲ ਕਰਦੇ ਸਨ ਇਹ ਕੰਮ ,ਵੇਖੋ ਵੀਡਿਓ

https://www.youtube.com/watch?v=3a3J1Q3ld6U

 

ਉਨ੍ਹਾਂ ਨੇ ਲਹਿੰਬਰ ਦੀ ਮੁਲਾਕਾਤ ਉਨ੍ਹਾਂ ਦੇ ਗੁਰੁ ਨਾਲ ਕਰਵਾਈ । ਗਾਇਕੀ ਦੇ ਗੁਰ ਉਨ੍ਹਾਂ ਨੇ ਰਜਿੰਦਰਪਾਲ ਰਾਣਾ ਜੋ ਕਿ ਡੀਏਵੀ ਕਾਲਜ 'ਚ ਪ੍ਰੋਫੈਸਰ ਹਨ ਉਨ੍ਹਾਂ ਤੋਂ ਲਏ । ਰਜਿੰਦਰਪਾਲ ਰਾਣਾ ਨਾਲ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਇੱਕ ਦੋਸਤ ਨੇ ਹੀ ਕਰਵਾਈ ਸੀ ।ਬੇਸ਼ੱਕ ਕੁਲਦੀਪ ਨਿਹਾਲੋਵਾਲੀਆ ਅੱਜ ਇਸ ਦੁਨੀਆ 'ਤੇ ਨਹੀਂ ਹਨ ਪਰ ਲਹਿੰਬਰ ਹੁਸੈਨਪੁਰੀ ਉਸ ਦਾ ਅਹਿਸਾਨ ਨਹੀਂ ਭੁੱਲਦੇ ।

ਹੋਰ ਵੇਖੋ :ਰੱਬੀ ਸ਼ੇਰਗਿੱਲ ਤੋਂ ਸੁਣੋ ਕੌਣ ਕਮਾ ਰਿਹਾ ਹੈ ਪਾਪ ,ਵੇਖੋ ਵੀਡਿਓ

https://www.youtube.com/watch?v=4sehqCuhkeI

ਉਨ੍ਹਾਂ ਦਾ ਕਹਿਣਾ ਹੈ ਕਿ ਕੁਲਦੀਪ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਭੈਣਾਂ ਦੇ ਵਿਆਹ ਉਨ੍ਹਾਂ ਨੇ ਆਪਣੇ ਹੱਥੀਂ ਹੀ ਕੀਤੇ ਨੇ । ਉਨ੍ਹਾਂ ਦਾ ਪਹਿਲਾ ਗੀਤ 'ਸੱਜਣਾ ਦੂਰ ਦਿਆ ਕੀ ਤੇਰਾ ਸਿਰਨਾਵਾਂ' ਪਰ ਜਿਸ ਗੀਤ ਨਾਲ ਉਨ੍ਹਾਂ ਦੀ ਪਛਾਣ ਬਣੀ ਉਹ ਸੀ 'ਮੈਨੂੰ ਦੱਸ ਜਾ ਮੇਲਣੇ'।ਲਹਿੰਬਰ ਨੂੰ ਬੀਟ ਸੌਂਗ ਗਾਉਣੇ ਹੀ ਪਸੰਦ ਨੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਰੇਕ ਇਨਸਾਨ ਦੀ ਜ਼ਿੰਦਗੀ 'ਚ ਤਣਾਅ ਹੁੰਦਾ ਹੈ । ਇਸ ਲਈ ਉਦਾਸ ਗੀਤ ਉਹ ਬਹੁਤ ਹੀ ਘੱਟ ਗਾਉਂਦੇ ਨੇ । ਸੰਘਰਸ਼ ਦੀ ਭੱਠੀ 'ਚ ਤਪ ਕੇ ਸੋਨਾ ਬਣੇ ਲਹਿੰਬਰ ਹੁਸੈਨਪੁਰੀ ਦਾ ਹੁਣ ਖੁਦ ਐੱਲਐੱਚ ਕੰਪਨੀ ਬਣਾਈ ਹੈ ।ਉਨਾਂ ਦੇ ਬਾਲੀਵੁੱਡ 'ਚ ਵੀ ਕਈ ਹਿੱਟ ਗੀਤ ਦਿੱਤੇ ਨੇ । ਜਿਨ੍ਹਾਂ ਚੋਂ ਕਦੇ ਸਾਡੀ ਗਲੀ ਵੀ ਭੁੱਲ ਕੇ ਆਇਆ ਕਰੋ ,ਜਿੰਨੇ ਗਲ ਦੇ ਗਾਨੀ ਦੇ ਤੇਰੇ ਮਣਕੇ ਤੋਂ ਇਲਾਵਾ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

You may also like