ਮਸ਼ਹੂਰ ਵੈੱਬ ਸੀਰੀਜ਼ Money Heist ਵਿੱਚ ਸ਼ਾਕਿਰ ਦਾ ਕਿਰਦਾਰ ਨਿਭਾਉਣ ਵਾਲਾ ਪੰਜਾਬ ਦੇ ਇਸ ਸ਼ਹਿਰ ਦਾ ਹੈ ਵਸਨੀਕ

Written by  Rupinder Kaler   |  October 19th 2021 01:05 PM  |  Updated: October 19th 2021 03:27 PM

ਮਸ਼ਹੂਰ ਵੈੱਬ ਸੀਰੀਜ਼ Money Heist ਵਿੱਚ ਸ਼ਾਕਿਰ ਦਾ ਕਿਰਦਾਰ ਨਿਭਾਉਣ ਵਾਲਾ ਪੰਜਾਬ ਦੇ ਇਸ ਸ਼ਹਿਰ ਦਾ ਹੈ ਵਸਨੀਕ

ਨੈੱਟਫਲਿਕਸ ਤੇ ਹਾਲ ਹੀ ਵਿੱਚ ਮਸ਼ਹੂਰ ਸੀਰੀਜ਼ Money Heist ਦਾ 5 ਵੇਂ ਸੀਜ਼ਨ ਦਾ ਪਹਿਲਾ ਭਾਗ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਕਿ ਦਰਸ਼ਕਾਂ ਦਾ ਖੂਬ ਪਿਆਰ ਮਿਲਆ ਹੈ । ਇਸ ਵੈੱਬ ਸੀਰੀਜ਼ ਨੂੰ ਲੈ ਕੇ ਦਰਸ਼ਕ ਕਾਫੀ ੳੇੁਤਸ਼ਾਹਿਤ ਦਿਖਾਈ ਦਿੰਦੇ ਹਨ ਇਹੀ ਕਾਰਨ ਹੈ ਕਿ ਇਹ ਵੈੱਬ ਸੀਰੀਜ਼ ਦੁਨੀਆ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਵੈੱਬ ਸੀਰੀਜ਼ ਬਣ ਗਈ ਹੈ । Money Heist ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਵੀ ਲੋਕ ਖੂਬ ਪਸੰਦ ਕਰ ਰਹੇ ਹਨ । ਇਹਨਾਂ ਕਲਾਕਾਰਾਂ ਵਿੱਚੋਂ ਇੱਕ ਅਦਾਕਾਰ ਪੰਜਾਬ ਦਾ ਵੀ ਹੈ । ਜਿਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

Pic Courtesy: Instagram

ਹੋਰ ਪੜ੍ਹੋ :

ਅਰਚਨਾ ਪੂਰਨ ਸਿੰਘ ਨੇ ਗੁੱਸੇ ‘ਚ ਆ ਕੇ ਕ੍ਰਿਸ਼ਨਾ ਨੂੰ ਮਾਰੀ ਲੱਤ ਤਾਂ ਵੀਡੀਓ ਹੋ ਗਿਆ ਵਾਇਰਲ

Pic Courtesy: Instagram

ਜੇਕਰ ਤੁਸੀਂ ਵੈੱਬ ਸੀਰੀਜ਼ ਦੇਖੀ ਹੈ ਤਾਂ ਇਸ ਵਿੱਚ ਸ਼ਾਕਿਰ ਨਾਂ ਦਾ ਇੱਕ ਪਾਕਿਸਤਾਨੀ ਹੈਕਰ ਹੈ । ਜਿਹੜਾ ਕਿ ਪ੍ਰੋਫੈਸਰ ਅਤੇ ਉਨ੍ਹਾਂ ਦੀ ਟੀਮ ਨੂੰ ਬੈਂਕ ਆਫ਼ ਸਪੇਨ ਦੇ ਅੰਦਰ ਉਨ੍ਹਾਂ ਦੇ ਮਿਸ਼ਨ ਵਿੱਚ ਸਹਾਇਤਾ ਕਰਦਾ ਹੈ । ਇੱਕ ਵੈੱਬ ਸਾਈਟ ਦੀ ਰਿਪੋਰਟ ਮੁਤਾਬਿਕ ਸ਼ਾਕਿਰ ਦਾ ਜਿਸ ਬੰਦੇ ਨੇ ਕਿਰਦਾਰ ਨਿਭਾਇਆ ਹੈ ਉਸ ਦਾ ਉਹ ਅਸਲ ਨਾਂਅ Ajay Jethi ਹੈ । ਬਾਰਸੀਲੋਨਾ ਵਿੱਚ ਰਹਿਣ ਵਾਲਾ 38 ਸਾਲਾਂ ਅਦਾਕਾਰ ਅਜੇ ਜੇਠੀ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ ।

 

View this post on Instagram

 

A post shared by Ajay Jethi (@ajethi)

ਵੈੱਬਸਾਈਟ ਦੀ ਰਿਪੋਰਟ ਮੁਤਾਬਿਕ Ajay Jethi  ਪਿਛਲੇ ਇੱਕ ਦਹਾਕੇ ਤੋਂ ਸਪੈਨਿਸ਼ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ । ਉਸ ਨੇ ਬਹੁਤ ਸਾਰੀਆਂ ਸਪੈਨਿਸ਼ ਵੈਬ ਸੀਰੀਜ਼, ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ । ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਅਜੇ ਸ਼ੇਕਸਪੀਅਰ ਅਤੇ ਆਰਥਰ ਮਿਲਰ ਦੀਆਂ ਲਿਖਤਾਂ ਤੇ ਅਧਾਰਿਤ ਪੰਜਾਬੀ ਨਾਟਕਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਂਦਾ ਹੁੰਦਾ ਸੀ । ਪਰ ਉਸ ਦੇ ਪਿਤਾ ਨੂੰ ਉਸ ਦਾ ਇਹ ਕੰਮ ਪਸੰਦ ਨਹੀਂ ਸੀ ਇਸ ਕਰਕੇ ਉਹ 2005 ਵਿੱਚ ਸਪੇਨ ਆ ਗਿਆ ।

 

View this post on Instagram

 

A post shared by Ajay Jethi (@ajethi)

ਸ਼ੁਰੂ ਦੇ ਦਿਨਾਂ ਵਿੱਚ ਉਸ ਨੇ ਸਪੇਨ ਵਿੱਚ ਮਜ਼ਦੂਰੀ ਕੀਤੀ । ਪਰ ਅਦਾਕਾਰੀ ਦੇ ਕੀੜੇ ਨੇ ਉਸ ਨੂੰ ਇੱਥੇ ਵੀ ਤੰਗ ਕੀਤਾ ਤੇ ਉਸ ਨੇ ਬਕਾਇਦਾ ਟ੍ਰੇਨਿੰਗ ਲੈ ਕੇ ਸਪੈਨਿਸ਼ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ । ਪਰ ਮਨੀ ਹੇਸਟ ਨੇ ਉਸ ਦੀ ਇੰਡਸਟਰੀ ਵਿੱਚ ਪਹਿਚਾਣ ਬਣਾ ਦਿੱਤੀ ਹੈ, ਤੇ ਸੋਸ਼ਲ ਮੀਡੀਆ ਤੇ ਲੋਕ ਉਸ ਨੂੰ ਸਰਚ ਕਰਦੇ ਹਨ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੋਅ ਦੇ ਕਲਾਕਾਰਾਂ ਵਿੱਚੋਂ ਕਿਸੇ ਨੂੰ ਨਹੀਂ ਮਿਲਿਆ ਕਿਉਂਕਿ ਉਸ ਦੇ ਹਿੱਸੇ ਮੈਡਰਿਡ ਵਿੱਚ ਸ਼ੂਟ ਕੀਤੇ ਗਏ ਸਨ । ਸੋ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ ਤੇ ਮਿਹਨਤ ਦਾ ਫਲ ਮਿਲਦਾ ਜ਼ਰੂਰ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network