ਰਵੀਨਾ ਟੰਡਨ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਰਵੀਨਾ ਨੇ ਰਣਵੀਰ ਸਿੰਘ ਨੂੰ ਆਪਣੀ ਫ਼ਿਲਮ ਦੇ ਸੈੱਟ ਤੋਂ ਧੱਕੇ ਦੇ ਕੇ ਭਜਾ ਦਿੱਤਾ ਸੀ

written by Rupinder Kaler | October 26, 2021

ਅੱਜ ਰਵੀਨਾ ਟੰਡਨ (Raveena Tandon )  ਦਾ ਜਨਮ ਦਿਨ ਹੈ ।ਰਵੀਨਾ ਟੰਡਨ ਦਾ ਜਨਮ 26 ਅਕਤੂਬਰ 1974 ਨੂੰ ਮੁੰਬਈ 'ਚ ਹੋਇਆ ਸੀ। ਉਸ ਨੇ ਆਪਣੀ ਸਾਰੀ ਪੜ੍ਹਾਈ ਮੁੰਬਈ ਤੋਂ ਕੀਤੀ ਹੈ। ਰਵੀਨਾ ਟੰਡਨ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1991 'ਚ ਫਿਲਮ 'ਪੱਥਰ ਕੇ ਫੂਲ' ਨਾਲ ਕੀਤੀ ਸੀ। ਇਸ ਫਿਲਮ 'ਚ ਰਵੀਨਾ ਟੰਡਨ ਨਾਲ ਅਦਾਕਾਰ ਸਲਮਾਨ ਖਾਨ ਮੁੱਖ ਭੂਮਿਕਾ 'ਚ ਸਨ। ਇਸ ਫਿਲਮ ਲਈ ਅਦਾਕਾਰਾ ਨੂੰ ਫਿਲਮਫੇਅਰ ਨਿਊ ਫੇਸ ਅਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਇੱਕ ਵਾਰ ਰਵੀਨਾ ਟੰਡਨ ਨੇ ਅਦਾਕਾਰ ਰਣਵੀਰ ਸਿੰਘ ਨੂੰ ਆਪਣੀ ਫਿਲਮ ਦੇ ਸੈੱਟ ਤੋਂ ਬਾਹਰ ਕੱਢ ਦਿੱਤਾ ਸੀ।

Raveena-Tandon Pic Courtesy: Instagram

ਹੋਰ ਪੜ੍ਹੋ :

ਪੰਜਾਬੀ ਰਸੋਈ ਦੀ ਸ਼ਾਨ ਸੀ ਇਹ ਚੀਜ਼, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ, ਗਾਇਕ ਭੁਪਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ

Raveena Tandon Pic Courtesy: Instagram

ਇਹ ਕਿੱਸਾ ਉਸ ਸਮੇਂ ਦਾ ਹੈ ਜਦੋਂ ਅਦਾਕਾਰ ਜਵਾਨ ਸਨ। ਦਰਅਸਲ ਰਵੀਨਾ ਟੰਡਨ (Raveena Tandon )  ਅਤੇ ਐਕਟਰ ਅਕਸ਼ੈ ਕੁਮਾਰ ਜੁਹੂ 'ਚ ਸੁਪਰਹਿੱਟ ਫਿਲਮ ਮੋਹਰਾ ਦੀ ਸ਼ੂਟਿੰਗ ਕਰ ਰਹੇ ਸਨ। ਇਸ ਫਿਲਮ ਦੀ ਸ਼ੂਟਿੰਗ ਦੇਖਣ ਲਈ ਰਣਵੀਰ ਸਿੰਘ (ranveer singh) ਆਪਣੇ ਭਰਾ ਨਾਲ ਸੈੱਟ 'ਤੇ ਪਹੁੰਚੇ ਸਨ। ਉਸ ਸਮੇਂ ਫਿਲਮ ਮੋਹਰਾ ਦੇ ਗੀਤ 'ਟਿਪ ਟਿਪ ਬਰਸਾ ਪਾਨੀ' ਦੀ ਸ਼ੂਟਿੰਗ ਚੱਲ ਰਹੀ ਸੀ।

Raveena Tandon Becomes Nani And Share Pictures on Instagram Pic Courtesy: Instagram

ਉਹ ਰਵੀਨਾ ਟੰਡਨ ਨੂੰ ਇੱਕ ਟੇਕ ਦੇਖਦੇ ਰਹੇ, ਜਿਸ ਨੂੰ ਦੇਖ ਕੇ ਅਦਾਕਾਰਾ ਬਹੁਤ ਅਸਹਿਜ ਮਹਿਸੂਸ ਕਰ ਰਹੀ ਸੀ ਅਤੇ ਤੁਰੰਤ ਰਣਵੀਰ ਸਿੰਘ (ranveer singh)  ਨੂੰ ਸੈੱਟ ਤੋਂ ਬਾਹਰ ਕਰਨ ਲਈ ਕਿਹਾ। ਜਿਸ ਤੋਂ ਬਾਅਦ ਕਰੂ ਮੈਂਬਰਾਂ ਨੇ ਰਣਵੀਰ ਸਿੰਘ ਨੂੰ ਸੈੱਟ ਤੋਂ ਬਾਹਰ ਕੱਢ ਦਿੱਤਾ । ਅੱਜ ਰਵੀਨਾ ਟੰਡਨ (Raveena Tandon )  ਚਾਰ ਬੱਚਿਆਂ ਦੀ ਮਾਂ ਹੈ। ਉਸਨੇ 22 ਫਰਵਰੀ 2004 ਨੂੰ ਫਿਲਮ ਵਿਤਰਕ ਅਨਿਲ ਠੰਡਾਨੀ ਨਾਲ ਵਿਆਹ ਕੀਤਾ। ਰਵੀਨਾ ਨੇ ਵਿਆਹ ਤੋਂ ਪਹਿਲਾਂ ਦੋ ਬੇਟੀਆਂ ਨੂੰ ਗੋਦ ਲਿਆ ਸੀ, ਜਿਨ੍ਹਾਂ 'ਚੋਂ ਇਕ ਦਾ ਨਾਂ ਪੂਜਾ ਅਤੇ ਦੂਜੀ ਦਾ ਨਾਂ ਛਾਇਆ ਹੈ। ਵੱਡੀ ਧੀ ਛਾਇਆ ਵਿਆਹੀ ਹੋਈ ਹੈ। ਅਨਿਲ ਤੋਂ ਉਨ੍ਹਾਂ ਦੀ ਇੱਕ ਬੇਟੀ ਰਾਸ਼ਾ ਅਤੇ ਬੇਟਾ ਰਣਬੀਰ ਹੈ।

You may also like