ਕ੍ਰਿਤੀ ਸੈਨਨ ਨੇ ਕਿਹਾ ‘ਮੈਂ ਦਿਲ ਤੋਂ ਪੰਜਾਬੀ ਹਾਂ, ਦਾਲ ਮੱਖਣੀ, ਛੋਲੇ ਭਟੂਰੇ ਖਾਂਦੀ ਹਾਂ ਖੂਬ’, ਵੇਖੋ ਵੀਡੀਓ

written by Shaminder | October 10, 2022 01:54pm

ਕ੍ਰਿਤੀ ਸੈਨਨ (Kriti Sanon) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਕ੍ਰਿਤੀ ਸੈਨਨ ਲੋਕਾਂ ਨੂੰ ਸੰਬੋਧਿਤ ਕਰ ਰਹੀ ਹੈ ।ਇਸ ਵੀਡੀਓ ‘ਚ ਕ੍ਰਿਤੀ ਸੈਨਨ ਕਹਿ ਰਹੀ ਹੈ ਕਿ ਉਹ ‘ਦਿਲ ਤੋਂ ਪੰਜਾਬੀ ਹੈ, ਉਹ ਦਾਲ ਮੱਖਣੀ, ਛੋਲੇ ਭਟੂਰੇ ਬਹੁਤ ਖਾਂਦੀ ਹੈ। ਪਰ ਇਸ ਦੇ ਨਾਲ ਹੀ ਮੈਂ ਵਰਕ ਆਊਟ ਕਰਕੇ ਬੈਲੇਂਸ ਵੀ ਰੱਖਦੀ ਹਾਂ’।

Kriti sanon,, Image Source : Instagram

ਹੋਰ ਪੜ੍ਹੋ : ਗਾਇਕ ਕਾਕਾ ਦੇ ਲਾਈਵ ਸ਼ੋਅ ‘ਚ ਹੋਇਆ ਹੰਗਾਮਾ, ਬੇਕਾਬੂ ਹੋਈ ਭੀੜ ਨੇ ਸੁੱਟੀਆਂ ਬੋਤਲਾਂ

ਕ੍ਰਿਤੀ ਸੈਨਨ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਦੱਸ ਦਈਏ ਕਿ ਕ੍ਰਿਤੀ ਸੈਨਨ ਦਿੱਲੀ ਦੇ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ । ਉਨ੍ਹਾਂ ਨੇ ਨਾ ਸਿਰਫ਼ ਸੁਫ਼ਨੇ ਵੇਖੇ ਹਨ, ਬਲਕਿ ਉਨ੍ਹਾਂ ਸੁਫ਼ਨਿਆਂ ਨੂੰ ਸਾਕਾਰ ਵੀ ਕੀਤਾ ਹੈ ।

Kriti sanon,, Image Source : Instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵਿਦੇਸ਼ ‘ਚ ਘੁੰਮਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ

ਅਦਾਕਾਰਾ ਨੇ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫਿਰ ਅਦਕਾਰੀ ਦੇ ਖੇਤਰ ‘ਚ ਕਰੀਅਰ ਬਨਾਉਣ ਦੇ ਲਈ ਮੁੰਬਈ ਆ ਗਈ । ਇੱਥੇ ਆ ਕੇ ਉਸ ਨੇ ਆਪਣੇ ਹੁਨਰ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਬਾਲੀਵੁੱਡ ‘ਚ ਛਾ ਗਈ ।ਕ੍ਰਿਤੀ ਸੈਨਨ ਬਾਲੀਵੁੱਡ ‘ਚ ਅੱਠ ਸਾਲ ਪੂਰੇ ਕਰ ਚੁੱਕੀ ਹੈ ।ਫ਼ਿਲਮ ‘ਮਿਮੀ’ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

Kriti sanon Image source : Instagram

ਉਸ ਨੂੰ ਆਈਫਾ ਅਤੇ ਫ਼ਿਲਮ ਫੇਅਰ ਵਰਗੇ ਅਵਾਰਡਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ । ਕ੍ਰਿਤੀ ਬਾਲੀਵੁੱਡ ‘ਚ ਲੇਡੀ ਸ਼ਾਹਰੁਖ ਖ਼ਾਨ ਦੇ ਨਾਂਅ ਨਾਲ ਵੀ ਮਸ਼ਹੂਰ ਹੈ । ਕਿਉਂਕਿ ਜਿਸ ਤਰ੍ਹਾਂ ਸ਼ਾਹਰੁਖ ਖ਼ਾਨ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਜਗ੍ਹਾ ਬਣਾਈ ਹੈ। ਉਸੇ ਤਰ੍ਹਾਂ ਕ੍ਰਿਤੀ ਸੈਨਨ ਨੇ ਵੀ ਬਾਲੀਵੁੱਡ ‘ਚ ਬਿਨਾਂ ਕਿਸੇ ਦੀ ਮਦਦ ਦੇ ਜਗ੍ਹਾ ਬਣਾਈ ਹੈ ।

 

View this post on Instagram

 

A post shared by Viral Bhayani (@viralbhayani)

You may also like