ਕੇ.ਆਰ.ਕੇ ਨੇ ਬਦਲ ਲਿਆ ਆਪਣਾ ਨਾਮ ਸਰਨੇਮ ‘ਖ਼ਾਨ’ ਹਟਾਇਆ, ਯੂਜ਼ਰਸ ਨੇ ਇੰਝ ਲਏ ਮਜ਼ੇ

written by Shaminder | August 20, 2022 01:40pm

ਆਪਣੀ ਬਿਆਨਬਾਜ਼ੀ ਕਰਕੇ ਚਰਚਾ ‘ਚ ਰਹਿਣ ਵਾਲੇ ਕੇ.ਆਰ.ਕੇ (KRK)  ਨੇ ਆਪਣਾ ਨਾਮ ਬਦਲ ਲਿਆ ਹੈ । ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ਸਰਨੇਮ ਖ਼ਾਨ ਹਟਾ ਦਿੱਤਾ ਹੈ । ਜਿਸ ਤੋਂ ਬਾਅਦ ਯੂਜ਼ਰਸ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਕੇ ਖੂਬ ਮਜ਼ੇ ਲੈ ਰਹੇ ਹਨ । ਹੁਣ ਅਦਾਕਾਰ ਆਪਣੀ ਪਤਨੀ ਦਾ ਸਰਨੇਮ ਲਗਾਉਣਗੇ । ਅੱਜ ਸਵੇਰੇ ਹੀ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਆਪਣਾ ਸਰਨੇਮ ਹਟਾ ਰਹੇ ਹਨ ।

KRK Tweet image From Twitter

ਹੋਰ ਪੜ੍ਹੋ : ਮੀਕਾ ਸਿੰਘ ਦਾ ਨਵਾਂ ਗਾਣਾ ‘ਕੇ.ਆਰ.ਕੇ ਕੁੱਤਾ’ ਹੋਇਆ ਰਿਲੀਜ਼

ਹਾਲਾਂਕਿ ਇਸ ਪਿੱਛੇ ਦਾ ਕਾਰਨ ਉਨ੍ਹਾਂ ਨੇ ਨਹੀਂ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਤਨੀ ਦਾ ਸਰਨੇਮ ਕੁਮਾਰ ਆਪਣੇ ਨਾਮ ਦੇ ਨਾਲ ਜੋੜਨਗੇ। ਅਦਾਕਾਰ ਨੇ ਕਿਹਾ ਕਿ ‘ਮੇਰੀ ਬੀਵੀ ਦਾ ਨਾਮ ਅਨੀਤਾ ਕੁਮਾਰ ਹੈ । ਇਸ ਲਈ ਹੁਣ ਮੇਰਾ ਨਾਮ ਕਮਾਲ ਰਾਸ਼ਿਦ ਕੁਮਾਰ ਹੈ’।

KRK Tweet image From twitter

ਹੋਰ ਪੜ੍ਹੋ : ਇਰਫਾਨ ਖ਼ਾਨ,ਨਸੀਰੂਦੀਨ ਸ਼ਾਹ,ਨਵਾਜ਼ੁਦੀਨ ਸਿੱਦੀਕੀ ਅਤੇ ਓਮਪੁਰੀ ‘ਤੇ ਕੇ.ਆਰ.ਕੇ ਨੇ ਕੀਤੀ ਅਜਿਹੀ ਟਿੱਪਣੀ ਵੇਖ ਕੇ ਤੁਹਾਨੂੰ ਵੀ ਆ ਜਾਵੇਗਾ ਗੁੱਸਾ 

ਅਦਾਕਾਰਾ ਦਾ ਇਹ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਵੀ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ ।ਕਿਸੇ ਨੇ ਇਸ ਨੂੰ ਘਰ ਵਾਪਸੀ ਦੱਸਿਆ ਅਤੇ ਕਿਸੇ ਨੇ ਕਿਹਾ ਕਿ ਇਹ ਵਧੀਆ ਫ਼ੈਸਲਾ ਹੈ । ਇੱਕ ਹੋਰ ਨੇ ਲਿਖਿਆ ਕਿ ‘ਭਾਈ ਕਮਾਲ ਰਾਸ਼ਿਦ ਕੁਮਾਰ ਨਹੀਂ, ਹੁਣ ਕਮਲ ਕੁਮਾਰ ਲਿਖੋ’।

'Bollywood super stars should be Hindu', says KRK as he predicts end of 'Khan era' Image Source: Twitter

ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਪ੍ਰਸ਼ੰਸਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ । ਦੱਸ ਦਈਏ ਕੇਆਰਕੇ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਮੀਕਾ ਦੇ ਨਾਲ ਵੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ । ਜਿਸ ਤੋਂ ਬਾਅਦ ਕਾਫੀ ਦੇਰ ਤੱਕ ਦੋਵਾਂ ਦਰਮਿਆਨ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਬਿਆਨਬਾਜ਼ੀ ਚੱਲਦੀ ਰਹੀ ਸੀ ।

.

 

 

You may also like