ਇਰਫਾਨ ਖ਼ਾਨ,ਨਸੀਰੂਦੀਨ ਸ਼ਾਹ,ਨਵਾਜ਼ੁਦੀਨ ਸਿੱਦੀਕੀ ਅਤੇ ਓਮਪੁਰੀ 'ਤੇ ਕੇ.ਆਰ.ਕੇ ਨੇ ਕੀਤੀ ਅਜਿਹੀ ਟਿੱਪਣੀ ਵੇਖ ਕੇ ਤੁਹਾਨੂੰ ਵੀ ਆ ਜਾਵੇਗਾ ਗੁੱਸਾ 

written by Shaminder | March 13, 2019 06:35pm

ਬਾਲੀਵੁੱਡ 'ਚ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ 'ਚ ਰਹਿਣ ਵਾਲੇ ਕੇ.ਆਰ.ਕੇ ਇੱਕ ਵਾਰ ਫਿਰ ਵਿਵਾਦਿਤ ਬੋਲ ਬੋਲੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖ ਕੇ ਨਸੀਰੂਦੀਨ ਸ਼ਾਹ,ਇਰਫ਼ਾਨ ਖ਼ਾਨ,ਨਵਾਜ਼ੁਦੀਨ ਸਿੱਦੀਕੀ ਸਣੇ ਕਈ ਬਾਲੀਵੁੱਡ ਅਦਾਕਾਰਾਂ ਨੂੰ ਨਿਸ਼ਾਨੇ 'ਤੇ ਲਿਆ ਹੈ ।ਇੱਥੋਂ ਤੱਕ ਮਰਹੂਮ ਅਦਾਕਾਰ ਓਮਪੁਰੀ ਨੂੰ ਵੀ ਉਨ੍ਹਾਂ ਨੇ ਨਹੀਂ ਬਖਸ਼ਿਆ ।

ਹੋਰ ਵੇਖੋ :ਆਸ਼ਾ ਭੋਂਸਲੇ ਨਾਲ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਚੰਨੀ ਸਿੰਘ ਬਜ਼ੁਰਗਾਂ ਲਈ ਕਰਦੇ ਨੇ ਕੰਮ, ਜਾਣੋ ਪੂਰੀ ਕਹਾਣੀ

krk krk

ਇਸ ਟਵੀਟ ਨੂੰ ਵੇਖ ਕੇ ਯੂਜ਼ਰਸ ਭੜਕ ਗਏ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ । ਦਰਅਸਲ ਕੇ.ਆਰ.ਕੇ ਅਕਸਰ ਆਪਣੇ ਬੜਬੋਲੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਨੇ ।

ਹੋਰ ਵੇਖੋ :ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ ਨਾਲ ਪ੍ਰਸਿੱਧ ਹੋਏ ਗੁੱਗੂ ਗਿੱਲ ਦੇ ਡਾਇਲਾਗਸ ਸੁਣੋ ਉਨ੍ਹਾਂ ਦੀ ਜ਼ੁਬਾਨੀ

https://twitter.com/kamaalrkhan/status/1105686606025875456

ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ ਕਿ ਇਰਫਾਨ ਖ਼ਾਨ,ਨਵਾਜ਼ੁਦੀਨ ਸਿਦੀਕੀ,ਨਸੀਰੂਦੀਨ ਸ਼ਾਹ ਅਤੇ ਓਮਪੁਰੀ ਇਕੋ ਤਰ੍ਹਾਂ ਦਾ ਅਭਿਨੈ ਕਰਦੇ ਨੇ ਅਤੇ ਸਭ ਇੱਕ ਹੀ ਮਾਲ ਫੂਕਦੇ ਨੇ । ਟਵਿਟਰ 'ਤੇ ਇਹ ਸਭ ਵੇਖ ਕੇ ਯੂਜ਼ਰਸ ਦਾ ਭੜਕਣਾ ਲਾਜ਼ਮੀ ਸੀ ਅਤੇ ਲੋਕ ਕੇ.ਆਰ.ਕੇ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ ।

You may also like