ਕੁਲਵਿੰਦਰ ਬਿੱਲਾ 'ਟੈਲੀਵਿਜ਼ਨ' ਫਿਲਮ 'ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ

written by Aaseen Khan | March 31, 2019

ਕੁਲਵਿੰਦਰ ਬਿੱਲਾ 'ਟੈਲੀਵਿਜ਼ਨ' ਫਿਲਮ 'ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ : ਕੁਲਵਿੰਦਰ ਬਿੱਲਾ ਜਿੰਨ੍ਹਾਂ ਦੀ ਫਿਲਮ ਟੈਲੀਵਿਜ਼ਨ ਦਾ ਸ਼ੂਟ ਚੱਲ ਰਿਹਾ ਹੈ। ਉਹਨਾਂ ਵੱਲੋਂ ਫਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਕੁਲਵਿੰਦਰ ਬਿੱਲਾ ਤੇ ਅਦਾਕਾਰ ਹਾਰਬੀ ਸੰਘਾ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਨੋ ਫਿਲਮ ਟੈਲੀਵਿਜ਼ਨ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਕੁਲਵਿੰਦਰ ਬਿੱਲਾ ਦਾ ਕਹਿਣਾ ਹੈ ਕਿ ਫਿਲਮ ਟੈਲੀਵਿਜ਼ਨ 'ਚ ਤਸਵੀਰਾਂ ਬੋਲਦੀਆਂ ਨਜ਼ਰ ਆਉਣ ਵਾਲੀਆਂ।


ਪਰ ਕੁਲਵਿੰਦਰ ਬਿੱਲਾ ਫਿਲਮ ਦੀ ਲੁੱਕ ਰਵੀਲ ਨਹੀਂ ਕਰਨਾ ਚਾਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਹੁਣ ਫਿਲਮ 'ਚ ਹੀ ਪਤਾ ਚੱਲੇਗਾ ਕਿ ਸਿਰ 'ਤੇ ਕੀ ਹੋਣ ਵਾਲਾ ਹੈ।ਇਸ ਤੋਂ ਤਾਂ ਜ਼ਾਹਿਰ ਹੈ ਕੁਲਵਿੰਦਰ ਬਿੱਲਾ ਦੀ ਲੁੱਕ ਜ਼ਰੂਰ ਖਾਸ ਹੋਣ ਵਾਲੀ ਹੈ। ਇਸ ਫਿਲਮ ਨੂੰ ਤਾਜ ਡਾਇਰੈਕਟ ਕਰ ਰਹੇ ਨੇ ਜਦਕਿ ਪੁਸ਼ਪਿੰਦਰ ਕੌਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ।ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਬਨਿੰਦਰਜੀਤ ਸਿੰਘ, ਅਤੇ ਗੁਰਪ੍ਰੀਤ ਭੰਗੂ ਵਰਗੇ ਵੱਡੇ ਕਲਾਕਾਰ ਹਾਸਿਆਂ ਦੇ ਠਹਾਕੇ ਲਗਵਾਉਂਦੇ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ : ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ 'ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ

kulwinder billa new video from the set of movie television with harby sngha television movie

ਪ੍ਰਾਹੁਣਾ ਵਰਗੀ ਹਿੱਟ ਫਿਲਮ ਨਾਲ ਪੰਜਾਬੀ ਇੰਡਸਟਰੀ 'ਚ ਨਾਇਕ ਦੇ ਤੌਰ 'ਤੇ ਡੈਬਿਊ ਕਰ ਚੁੱਕੇ ਟੈਲੀਵਿਜ਼ਨ ਤੋਂ ਇਲਾਵਾ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫਿਲਮ ਨਾਲ ਵੀ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ।

You may also like