ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | May 10, 2022

ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ (Rohanpreet Singh) ਦੀ ਆਵਾਜ਼ ‘ਚ ਨਵਾਂ ਗੀਤ ‘ਲਾ ਲਾ ਲਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰੋਹਨਪ੍ਰੀਤ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਰਜਤ ਨਾਗਪਾਲ ਨੇ । ਇਸ ਗੀਤ ਦੀ ਫੀਚਰਿੰਗ ‘ਚ ਵੀ ਦੋਵੇਂ ਜਣੇ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇਸ ਤੋਂ ਪਹਿਲਾਂ ਵੀ ਇੰਡਸਟਰੀ ਨੂੰ ਦਿੱਤੇ ਹਨ ।

Rohanpreet singh image From Rohanpreet song

ਹੋਰ ਪੜ੍ਹੋ : ਨੇਹਾ ਕੱਕੜ ਦੇ ਇੰਸਟਾਗ੍ਰਾਮ ‘ਤੇ ਹੋਏ 69 ਮਿਲੀਅਨ ਫਾਲੋਵਰਸ, ਗਾਇਕਾ ਨੇ ਜਤਾਈ ਖੁਸ਼ੀ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸੋਸ਼ਲ ਮੀਡੀਆ ‘ਤੇ ਨੇਹਾ ਕੱਕੜ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ । ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਇੱਕ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।

Rohanpreet singh image From Rohanpreet singh song

ਹੋਰ ਪੜ੍ਹੋ : ਨੇਹਾ ਕੱਕੜ ਦਾ ਪਤੀ ਰੋਹਨਪ੍ਰੀਤ ਸਿੰਘ ਪਹਾੜਾਂ ‘ਚ ਚੁੱਲ੍ਹੇ ‘ਤੇ ਚਾਹ ਬਣਾਉਂਦਾ ਆਇਆ ਨਜ਼ਰ, ਵੇਖੋ ਵੀਡੀਓ

ਇਸ ਵਿਆਹ ‘ਚ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਪਹੁੰਚੇ ਸਨ ।ਨੇਹਾ ਕੱਕੜ ਅਜਿਹੀ ਗਾਇਕਾ ਹੈ ਜਿਸ ਨੇ ਗਾਇਕੀ ‘ਚ ਆਪਣਾ ਨਾਮ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ । ਕਦੇ ਸਮਾਂ ਹੁੰਦਾ ਸੀ ਕਿ ਗਾਇਕਾ ਜਗਰਾਤਿਆਂ ‘ਚ ਗਾਇਆ ਕਰਦੀ ਸੀ ।

neha kakkar image From Rohanpreet singh song

ਜਿਸ ਤੋਂ ਬਾਅਦ ਗਾਇਕਾ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਈ ਰਿਆਲਟੀ ਸ਼ੋਅਜ਼ ‘ਚ ਵੀ ਭਾਗ ਲਿਆ ।ਜਿਸ ਰਿਆਲਟੀ ਸ਼ੋਅ ‘ਚ ਕਦੇ ਨੇਹਾ ਕੱਕੜ ਨੇ ਭਾਗ ਲਿਆ ਸੀ ।ਉਸੇ ਰਿਆਲਟੀ ਸ਼ੋਅ ਨੂੰ ਨੇਹਾ ਕੱਕੜ ਹੁਣ ਜੱਜ ਕਰਦੀ ਨਜ਼ਰ ਆਉਂਦੀ ਹੈ ।ਉਸ ਦਾ ਪਤੀ ਰੋਹਨਪ੍ਰੀਤ ਸਿੰਘ ਵੀ ਇੱਕ ਵਧੀਆ ਗਾਇਕ ਹੈ ।

You may also like