ਬਿਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਕ ਜਸਬੀਰ ਜੱਸੀ ਦੀ ਕੀਤੀ ਤਾਰੀਫ, ਦੇਖੋ ਵੀਡਿਓ  

written by Rupinder Kaler | November 24, 2018

ਲੰਮੇ ਇੰਤਜ਼ਾਰ ਤੋਂ ਬਾਅਦ ਪੰਜਾਬੀ ਸਰੋਤਿਆਂ ਲਈ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ । 'ਤੇਰੇ ਠੁਮਕੇ' ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਦੇ ਬੋਲ ਭੱਟੀ ਬਰੀਵਾਲਾ ਨੇ ਲਿੱਖੇ ਹਨ । ਇਸ ਗੀਤ ਦਾ ਮਿਉਜ਼ਿਕ ਨਵੀ ਸਿੰਘ ਨੇ ਬਣਾਇਆ ਹੈ । ਇਸ ਗਾਣੇ ਦਾ ਫਿਲਮਾਂਕਣ ਆਰ ਸੁਆਮੀ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਹੈ । ਗਾਣੇ ਦੀ ਕੋਰੀਓਗ੍ਰਾਫੀ ਆਸੀਸ ਮਾਥੂਰ ਨੇ ਕੀਤੀ ਹੈ । ਗਾਣੇ ਦੇ ਫਿਲਮਾਂਕਣ ਦੀ ਲੋਕੇਸਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੂਟਿੰਗ ਫੀਰਦਾਬਾਦ ਦੇ ਕਿਸੇ ਫਾਰਮ ਹਾਊਸ ਵਿੱਚ ਕੀਤੀ ਗਈ ਹੈ ।

ਹੋਰ ਵੇਖੋ :ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

https://www.instagram.com/p/BqhyAiVH45I/

ਇਹ ਗਾਣਾ ਲੋਕਾਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ ਕਿਉਂਕਿ ਗਾਣੇ ਦੇ ਜਾਰੀ ਹੋਣ ਤੋਂ ਬਾਅਦ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਪਾਲੀਵੁੱਡ ਦੇ ਕਈ ਅਦਾਕਾਰਾਂ ਨੂੰ ਵੀ ਜੱਸੀ ਦਾ ਇਹ ਗਾਣਾ ਬਹੁਤ ਪਸੰਦ ਆਇਆ ਹੈ । ਬਿਨੂੰ ਢਿੱਲੋਂ ਨੇ ਗਾਣੀ ਦੀ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਾਣਾ ਬਹੁਤ ਪਸੰਦ ਆਇਆ ਹੈ ਤੁਸੀਂ ਵੀ ਇੰਜੁਆਏ ਕਰੋ। ਗੁਰਪ੍ਰੀਤ ਘੁੱਗੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਜੱਸੀ ਦੇ ਗਾਣੇ ਦੀ ਵੀਡਿਓ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਮਲਾਇਕਾ ਨਾਲ ਇੱਕ ਵਾਰ ਫਿਰ ਫੜੇ ਗਏ ਅਰਜੁਨ ਕਪੂਰ, ਦੇਖੋ ਵੀਡਿਓ

https://www.instagram.com/p/BqjwKf3AwbY/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਸਬੀਰ ਜੱਸੀ ਕਈ ਹਿੱਟ ਗਾਣੇ ਦੇ ਚੁੱਕੇ ਹਨ ਜਿਹੜੇ ਕਿ ਅੱਜ ਵੀ ਡੀਜੇ 'ਤੇ ਖੂਬ ਵਜਾਏ ਜਾਂਦੇ ਹਨ 'ਦਿਲ ਲੈ ਗਈ ਕੁੜੀ ਗੁਜ਼ਰਾਤ ਦੀ' ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ । ਇਸ ਤੋਂ ਇਲਾਵਾਂ ਉਹਨਾਂ ਦੇ ਹੋਰ ਵੀ ਕਈ ਗਾਣੇ ਹਨ ਜਿਹੜੇ ਕਿ ਅੱਜ ਵੀ ਸੁਪਰ ਹਿੱਟ ਹਨ ।

ਹੋਰ ਵੇਖੋ :ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ ‘ਚ ਪਾਰਟੀ, ਦੇਖੋ ਤਸਵੀਰਾਂ

https://www.youtube.com/watch?v=k1kaTGUHgDs

You may also like