ਨਿਮਰਤ ਖਹਿਰਾ ਦਾ ਨਵਾਂ ਗਾਣਾ ‘ਲਹਿੰਗਾ’ ਹੋਇਆ ਰਿਲੀਜ਼

written by Rupinder Kaler | January 06, 2020 06:17pm

ਨਿਮਰਤ ਖਹਿਰਾ ਦਾ ਨਵਾਂ ਗਾਣਾ ‘ਲਹਿੰਗਾ’ ਰਿਲੀਜ਼ ਹੋ ਗਿਆ ਹੈ । ਨਿਮਰਤ ਖਹਿਰਾ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਉਸ ਕੁੜੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਵਿਆਹ ਤੋਂ ਬਾਅਦ ਹਰ ਖੁਸ਼ੀ ਮਿਲਦੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣਾ ਅਰਜਨ ਢਿੱਲੋਂ ਨੇ ਲਿਖਿਆ ਹੈ ਜਦੋਂ ਕਿ ਇਸ ਨੂੰ ਮਿਊਜ਼ਿਕ ਕਿਡ ਨੇ ਦਿੱਤਾ ਹੈ ।

https://www.instagram.com/p/B67xuN6HsN1/

ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਮਰਤ ਖਹਿਰਾ ਦੇ ਇਸ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਇੰਤਜ਼ਾਰ ਸੀ ਕਿਉਂਕਿ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ, ਉਹਨਾਂ ਦੇ ਪ੍ਰਸ਼ੰਸਕ ਨਵੇਂ ਸਾਲ ਵਿੱਚ ਵੀ ਹਿੱਟ ਗਾਣਿਆਂ ਦੀ ਉਮੀਦ ਕਰ ਰਹੇ ਹਨ ।

https://www.instagram.com/p/B67SgzJnqjU/

ਨਿਮਰਤ ਖਹਿਰਾ 2020 ਵਿੱਚ ਆਪਣੇ ਗਾਣਿਆਂ ਨਾਲ ਤਾਂ ਆਪਣੇ ਪ੍ਰਸ਼ੰਸਕਾਂ ਦਾ ਤਾਂ ਮਨੋਰੰਜਨ ਕਰਦੀ ਰਹੇਗੀ ਉੱਥੇ ਉਹ ਸਿਲਵਰ ਸਕਰੀਨ ਤੇ ਵੀ ਨਜ਼ਰ ਆਵੇਗੀ । ਨਿਮਰਤ ਖਹਿਰਾ ਦਿਲਜੀਤ ਦੋਸਾਂਝ ਨਾਲ ਫ਼ਿਲਮ ਜੋੜੀ ਵਿੱਚ ਨਜ਼ਰ ਆਵੇਗੀ । ਫ਼ਿਲਮ ਨੂੰ ਅੰਬਰਦੀਪ ਨੇ ਲਿਖਿਆ ਹੈ । ਇਹ ਫ਼ਿਲਮ 26 ਜੂਨ 2020 ਵਿੱਚ ਰਿਲੀਜ਼ ਹੋਣ ਵਾਲੀ ਹੈ ।

You may also like