ਆਓ ਬਣਾਈਏ ਟਮਾਟਰ ਦਾ ਸੂਪ, ਜਾਣੋ ਇਸ ਦੇ ਗੁਣਕਾਰੀ ਫਾਇਦਿਆਂ ਬਾਰੇ

written by Lajwinder kaur | December 02, 2020

ਸਰਦੀਆਂ ਵਿਚ ਲੋਕ ਸੂਪ ਬਹੁਤ ਚਾਅ ਦੇ ਨਾਲ ਪੀਂਦੇ ਨੇ।  ਟਮਾਟਰ ਦਾ ਸੂਪ ਪੀਣਾ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਏ, ਬੀ-6 ਨਾਲ ਭਰਪੂਰ ਟਮਾਟਰ ਖਾਣਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਜਿਸ ਕਰਕੇ ਲੋਕ ਟਮਾਟਰ ਸੂਪ ਬਣਾ ਕੇ ਪੀਂਦੇ ਨੇ । inside pic of tomato benefits  ਹੋਰ ਪੜ੍ਹੋ : ਹਰ ਰੋਜ਼ ਦਾਖਾਂ ਖਾਣ ਦੇ ਨਾਲ ਸਿਹਤ ਨੂੰ ਮਿਲਦੇ ਨੇ ਕਈ ਗੁਣਕਾਰੀ ਫਾਇਦੇ

ਤੁਹਾਨੂੰ ਬਾਜ਼ਾਰਾਂ 'ਚ ਸੂਪ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਇਹ ਸਿਹਤ ਲਈ ਸਹੀ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਘਰ ਚ ਹੀ ਆਸਾਨੀ ਨਾਲ ਸੂਪ ਬਣਾ ਕੇ ਪੀ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ-

benefits of tomato soup

ਸਮੱਗਰੀ- ਟਮਾਟਰ 5, ਕਾਲੀ ਮਿਰਚ ਪਾਊਡਰ 1/2 ਚਮਚ, ਖੰਡ 1/2 ਚਮਚ, ਮੱਖਣ 1 ਚਮਚ, ਬ੍ਰੈੱਡ ਕਿਊਬਸ 4-5, ਕਾਲਾ ਨਮਕ 1/2 ਚਮਚ, ਨਮਕ ਸੁਆਦ ਮੁਤਾਬਕ, ਹਰਾ ਧਨੀਆ ਥੋੜ੍ਹਾ ਜਿਹਾ ਬਾਰੀਕ ਕੱਟਿਆ ਹੋਇਆ, ਮਲਾਈ ਦਾ ਇੱਕ ਚਮਚ

picture of tomato soup

ਵਿਧੀ-ਟਮਾਟਰ ਦਾ ਸੂਪ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਬਾਰੀਕ ਟੁਕੜਿਆਂ 'ਚ ਕੱਟ ਲਓ। ਫਿਰ ਇਕ ਭਾਂਡੇ 'ਚ 2 ਕੱਪ ਪਾਣੀ ਪਾ ਕੇ ਉਸ 'ਚ ਟਮਾਟਰ ਪਾ ਕੇ ਘੱਟ ਗੈਸ 'ਤੇ ਉਬਲਣ ਲਈ ਰੱਖ ਦਿਓ। ਜਦੋਂ ਟਮਾਟਰ ਚੰਗੀ ਤਰ੍ਹਾਂ ਉਬਲਣ ਜਾਣ ਤਾਂ ਗੈਸ ਬੰਦ ਕਰ ਲਓ। ਫਿਰ ਟਮਾਟਰ ਨੂੰ ਠੰਡੇ ਪਾਣੀ 'ਚ ਪਾ ਕੇ ਉਸ ਦੇ ਛਿਲਕੇ ਉਤਾਰਣ ਤੋਂ ਬਾਅਦ ਪੀਸ ਲਓ। ਵੱਡੀ ਛਾਣਨੀ ਨਾਲ ਛਾਣ ਕੇ ਵੱਖਰਾ ਕਰ ਲਓ। ਫਿਰ ਪੀਸੇ ਹੋਏ ਟਮਾਟਰ ਨੂੰ ਉਬਲਣ ਲਈ ਰੱਖ ਦਿਓ ।

inside pic of tomato soup

ਉਬਾਲਾ ਆਉਣ 'ਤੇ ਸੂਪ 'ਚ 1/2 ਚਮਚ ਖੰਡ, 1/2 ਚਮਚ ਕਾਲੀ ਮਿਰਚ ਪਾਊਡਰ ਪਾ ਕੇ 7-8 ਮਿੰਟ ਤਕ ਪਕਾਓ। ਤੁਹਾਡਾ ਟਮਾਟਰ ਸੂਪ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ। ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ ।

You may also like