ਨੰਨ੍ਹਾ ਗੁਰਬਾਜ਼ ਬਣਿਆ ਡਾਕਟਰ,ਪਾਪਾ ਗਿੱਪੀ ਗਰੇਵਾਲ ਦਾ ਕਰ ਰਿਹਾ ਇਲਾਜ਼,ਪਿਓ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | July 20, 2022

ਨੰਨ੍ਹਾ ਗੁਰਬਾਜ਼ ਬਣਿਆ ਡਾਕਟਰ,ਪਾਪਾ ਗਿੱਪੀ ਗਰੇਵਾਲ ਦਾ ਕਰ ਰਿਹਾ ਇਲਾਜ਼,ਪਿਓ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਜੋ ਕਿ ਹਰ ਇੱਕ ਦਾ ਚਹੇਤਾ ਬਣਿਆ ਹੋਇਆ ਹੈ।

ਸੋਸ਼ਲ ਮੀਡੀਆ ਉੱਤੇ ਯੂਜ਼ਰਾਂ ਨੂੰ ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ‘ਚ ਗੁਰਬਾਜ਼ ਤੇ ਗਿੱਪੀ ਦਾ ਇੱਕ ਕਿਊਟ ਜਿਹਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੰਨ੍ਹਾ ਗੁਰਬਾਜ਼ ਡਾਕਟਰ ਬਣਿਆ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਰਵੀ ਸਿੰਘ ਖਾਲਸਾ ਨੇ ਪੋਸਟ ਪਾ ਕੇ ਦੱਸਿਆ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਆਪ੍ਰੇਸ਼ਨ ਸਫਲ ਰਿਹਾ, ਵਾਹਿਗੁਰੂ ਜੀ ਅਤੇ ਡੋਨਰ ਦਾ ਅਦਾ ਕੀਤਾ ਸ਼ੁਕਰਾਨਾ

gurbaaz become doctor

ਵੀਡੀਓ ‘ਚ ਦੇਖ ਸਕਦੇ ਹੋਏ ਗੁਰਬਾਜ਼ ਨੇ ਜੋ ਕਿ stethoscope ਦੇ ਨਾਲ ਆਪਣੇ ਪਾਪਾ ਗਿੱਪੀ ਗਰੇਵਾਲ ਦਾ ਚੈੱਕਅੱਪ ਕਰ ਰਿਹਾ ਹੈ। ਫਿਰ ਗਿੱਪੀ ਗਰੇਵਾਲ ਪੁੱਛਦਾ ਹੈ ਕਿ ਡਾਕਟਰ ਸਾਬ੍ਹ ਮੈਂ ਠੀਕ ਹਾਂ? ਉੱਧਰ ਗੁਰਬਾਜ਼ ਇੰਜੈਕਸ਼ਨਚੱਕ ਕੇ ਆਪਣੇ ਪਾਪਾ ਦੀ ਛਾਤੀ ਦੇ ਲਗਾਉਣ ਲੱਗ ਜਾਂਦਾ ਹੈ। ਇਹ ਦੇਖ ਕੇ ਦਰਸ਼ਕਾਂ ਦਾ ਹਾਸਾ ਨਹੀਂ ਰੁੱਕ ਪਾਓ। ਪਿਓ-ਪੁੱਤ ਦਾ ਇਹ ਮਜ਼ੇਦਾਰ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਅਤੇ ਦਮਦਾਰ ਐਕਟਰ ਨੇ। ਉਹ ਗਾਇਕੀ ਦੇ ਖੇਤਰ 'ਚ ਵਾਹ ਵਾਹੀ ਖੱਟ ਕੇ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।

ਬਹੁਤ ਜਲਦ ਉਨ੍ਹਾਂ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਹਾਲ ਹੀ ‘ਚ ਉਹ ਨਵਾਂ ਗੀਤ ‘ਮੁਟਿਆਰੇ ਨੀਂ’ ਦੇ ਨਾਲ ਸਨਮੁੱਖ ਹੋਏ ਸਨ। ਇਸ ਗੀਤ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਆਪਣੇ ਪਰਿਵਾਰ ਦੇ ਨਾਲ CM ਭਗਵੰਤ ਮਾਨ ਅਤੇ ਡਾ.ਗੁਰਪ੍ਰੀਤ ਕੌਰ ਵਿਆਹ ਦੀ ਵਧਾਈਆਂ ਦੇਣ ਪਹੁੰਚੇ ਸਨ।

You may also like