
ਨੇਹਾ ਕੱਕੜ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਜਿਸ ਨੂੰ ਲੈ ਕੇ ਉਸ ਨੇ ਬੀਤੇ ਦਿਨ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਨੇਹਾ ਕੱਕੜ ਅਤੇ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਆਪਣੇ ਜਨਮਦਿਨ ਨੂੰ ਬਹੁਤ ਹੀ ਰੋਮਾਂਟਿਕ ਢੰਗ ਨਾਲ ਮਨਾਉਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ :
ਕੰਵਰ ਗਰੇਵਾਲ ਅਤੇ ਰੁਪਿਨ ਕਾਹਲੋਂ ਦਾ ਨਵਾਂ ਗੀਤ ‘ਜਰਨੈਲ’ ਰਿਲੀਜ਼

ਇਨ੍ਹਾਂ ਤਸਵੀਰਾਂ ‘ਚ ਨੇਹਾ ਅਤੇ ਰੋਹਨਪ੍ਰੀਤ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਜਨਮਦਿਨ ਦੇ ਥੀਮ ਨੂੰ ਵੀ ਚੰਗੀ ਤਰ੍ਹਾਂ ਪਲਾਨ ਕੀਤਾ ਹੈ। ਉਸ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਚਲਦੇ ਨੇਹਾ ਕੱਕੜ ਨੇ ਆਪਣੇ ਜਨਮ ਦਿਨ ਤੋਂ ਬਾਅਦ ਬਹੁਤ ਹੀ ਖ਼ਾਸ ਪੋਸਟ ਪਾਈ ਹੈ ।

ਜਿਸ ਵਿੱਚ ਉਸ ਨੇ ਰੋਹਨਪ੍ਰੀਤ ਵੱਲੋਂ ਉਸ ਨੂੰ ਦਿੱਤੇ ਜਨਮ ਦਿਨ ਦੇ ਗਿਫਟ ਦਿਖਾਏ ਹਨ । ਨੇਹਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ‘ਉਹ ਮੇਰੇ ਕੋਲ ਹਰ ਉਹ ਚੀਜ਼ ਲੈ ਕੇ ਆਇਆ ਜਿਸ ਲਈ ਮੈਂ ਤਰਸ ਰਹੀ ਸੀ …ਉਹ ਸਭ ਕੁਝ ਲੈ ਕੇ ਆਇਆ ਭਾਵਂੇ ਸਟੋਰ ਖੁੱਲ੍ਹੇ ਨਹੀਂ ਸਨ । ਉਪਰੋਂ ਏਨੇਂ ਪਿਆਰ ਨਾਲ ਮੈਨੂੰ ਗਿਫਟ ਦਿੱਤੇ ਹਨ ..ਰੋਹੂ ਬੇਬੀ ਲਵ ਯੂ’ ।
View this post on Instagram