ਨਫ਼ਰਤਾਂ ਨੂੰ ਭੁਲਾ ਕੇ ਪਿਆਰ ਦੇ ਦੀਵੇ ਬਾਲਣ ਦਾ ਦਿੱਤਾ ਸੁਨੇਹਾ, ਗੀਤਕਾਰ ਜਾਨੀ ਨੇ ਵੀਡੀਓ ਕੀਤਾ ਸਾਂਝਾ 

written by Shaminder | March 13, 2019 10:39am

ਗੀਤਕਾਰ ਜਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਗੁਰਜੋਤ ਸਿੰਘ ਕਲੇਰ ਨਾਂਅ ਦੇ ਸ਼ਖ਼ਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਦਿਨੀਂ ਪੈਦਾ ਹੋਏ ਤਣਾਅ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਬਹੁਤ ਹੀ ਸੋਹਣੇ ਬੋਲ ਸਾਂਝੇ ਕੀਤੇ ਨੇ ।ਜਿਸ ਨੂੰ ਜਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਆਪਣੇ ਖੇਤ ‘ਚ ਆਰਗੈਨਿਕ ਸਬਜ਼ੀਆਂ ਉਗਾਉਂਦੇ ਹਨ ਧਰਮਿੰਦਰ,ਕਿਸਾਨਾਂ ਲਈ ਹੈ ਇੱਕ ਵਧੀਆ ਸੁਨੇਹਾ,ਵੇਖੋ ਵੀਡੀਓ

https://www.instagram.com/p/Bu6gAvsAGVz/

ਇਸ ਵੀਡੀਓ 'ਚ ਗੁਰਜੋਤ ਸਿੰਘ ਕਲੇਰ ਨਫ਼ਰਤਾਂ ਨੂੰ ਭੁਲਾ ਕੇ ਪਿਆਰ ਅਤੇ ਮੁਹੱਬਤ ਦੇ ਦੀਵੇ ਬਾਲਣ ਦਾ ਸੁਨੇਹਾ ਦੇ ਰਹੇ ਨੇ ।ਇਸ ਦੇ ਨਾਲ ਹੀ ਉਹ ਅਜਿਹੇ ਹਾਲਾਤਾਂ ਦੌਰਾਨ ਜੋ ਸਥਿਤੀ ਪੈਦਾ ਹੁੰਦੀ ਹੈ, ਉਸ 'ਤੇ ਵੀ ਆਪਣੇ ਹੀ ਅੰਦਾਜ਼ 'ਚ ਚਿੰਤਾ ਜਤਾਉਦੇ ਹੋਏ ਨਜ਼ਰ ਆ ਰਹੇ ਨੇ ।ਦੱਸ ਦਈਏ ਕਿ ਜਾਨੀ ਵੀ ਵਧੀਆ ਲੇਖਣੀ ਦੇ ਮਾਲਕ ਨੇ ਅਤੇ ਵਧੀਆ ਲੇਖਣੀ ਨੂੰ ਹੀ ਉਹ ਪਸੰਦ ਕਰਦੇ ਨੇ ।

jaani jaani

ਗੁਰਜੋਤ ਸਿੰਘ ਕਲੇਰ ਦੇ ਲਿਖੇ ਬੋਲ ਵੀ ਉਨ੍ਹਾਂ ਨੂੰ ਏਨੇ ਪਸੰਦ ਆਏ ਕਿ ਉਹ ਇਸ ਨੂੰ ਸਾਂਝਾ ਕੀਤੇ ਬਗੈਰ ਨਹੀਂ ਰਹਿ ਸਕੇ । ਉਨ੍ਹਾਂ ਵੱਲੋਂ ਲਿਖੇ ਗਏ ਗੀਤ ਕਈ ਗਾਇਕਾਂ ਨੇ ਗਾਏ ਨੇ ।

You may also like