
ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰਦੇ ਆ ਰਹੇ ਹਨ । ਇਸ ਸਭ ਦੇ ਚਲਦੇ ਹੁਣ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਜੋੜੀ ਦੇ ਵਿਆਹ ਦਾ ਇੰਤਜ਼ਾਰ ਹੈ । ਇਸ ਦੌਰਾਨ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾਉਣ ਲੱਗੇ ਹਨ ਕਿ ਇਹ ਜੋੜੀ ਹੁਣ ਵਿਆਹ ਵਾਲੀ ਰੇਸ ਵਿੱਚ ਸ਼ਾਮਿਲ ਹੋ ਗਈ ਹੈ ।

ਹੋਰ ਪੜ੍ਹੋ :
ਮਸ਼ਹੂਰ ਰੈਪਰ ਅਤੇ ਗਾਇਕ ਬਾਬਾ ਸਹਿਗਲ ਦੇ ਪਿਤਾ ਦਾ ਦਿਹਾਂਤ, ਕੋਰੋਨਾ ਵਾਇਰਸ ਨਾਲ ਪੀੜਤ ਸਨ

ਦਰਅਸਲ ਇਸ ਤਸਵੀਰ ਵਿੱਚ ਮਲਾਇਕਾ ਨੇ ਆਪਣੇ ਹੱਥ ਵਿੱਚ ਇੱਕ ਅੰਗੂਠੀ ਪਹਿਨੀ ਹੋਈ ਹੈ, ਜਿਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਮਲਾਇਕਾ ਨੇ ਅਰਜੁਨ ਕਪੂਰ ਨਾਲ ਮੰਗਣੀ ਕਰਵਾ ਲਈ ਹੈ । ਸੋਸ਼ਲ ਮੀਡੀਆ ਤੇ ਲੋਕ ਮਲਾਇਕਾ ਨੂੰ ਵਧਾਈ ਦੇ ਰਹੇ ਹਨ । ਹਾਲਾਂਕਿ ਮਲਾਇਕਾ ਨੇ ਇਸ ਤਸਵੀਰ ਨੂੰ ਸਾਂਝਾ ਕਰਕੇ ਕਿਸੇ ਬਰੈਂਡ ਦੀ ਪਰਮੋਸ਼ਨ ਕੀਤੀ ਹੈ ।

ਇਸ ਤਸਵੀਰ ਦੇ ਕੈਪਸ਼ਨ ਵਿੱਚ ਮਲਾਇਕਾ ਨੇ ਲਿਖਿਆ ਹੈ ‘ਕਿੰਨੀ ਪਿਆਰੀ ਅੰਗੂਠੀ ਹੈ, ਮੈਨੂੰ ਇਹ ਬਹੁਤ ਪਸੰਦ ਹੈ , ਇੱਥੋਂ ਹੀ ਖੁਸ਼ੀ ਸ਼ੁਰੂ ਹੁੰਦੀ ਹੈ । ਪਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਿਆਰ ਨੂੰ ਲੈ ਕੇ ਯੋਜਨਾ ਬਣਾ ਰਹੇ ਹੋ ਤਾਂ ਇਹ ਮੰਗਣੀ ਦੀ ਅੰਗੂਠੀ ਬਹੁਤ ਹੀ ਖਾਸ ਹੈ’ ।