ਮਲਕੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  February 01st 2023 06:48 PM  |  Updated: February 01st 2023 06:48 PM

ਮਲਕੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਪੰਜਾਬੀ ਗਾਇਕ ਮਲਕੀਤ ਸਿੰਘ (Malkit Singh) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir sahib Ji) ‘ਚ ਮੱਥਾ ਟੇਕਿਆ ।ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਦਰਬਾਰ ਸਾਹਿਬ ‘ਚ ਨਜ਼ਰ ਆ ਰਹੇ ਹਨ । ਤਸਵੀਰ ਨੂੰ ਸਾਂਝਾ ਕਰਦੇ ਹੋਏ ਮਲਕੀਤ ਸਿੰਘ ਨੇ ਲਿਖਿਆ ਕਿ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ। ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ। ਮੈਂ ਹਾਲੇ ਅੰਮ੍ਰਿਤਸਰ ‘ਚ ਲੈਂਡ ਹੀ ਕੀਤਾ ਹੈ। ਰੱਬਾ ਤੇਰਾ ਲੱਖ ਲੱਖ ਸ਼ੁਕਰ ਆ’।

Jasbir Jassi with malkit singh image source: instagram

ਹੋਰ ਪੜ੍ਹੋ :  ਮਾਂ ਦੀ ਮੌਤ ਤੋਂ ਬਾਅਦ ਹੁਣ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਿੰਤਿਤ ਕਿਹਾ ‘ਮੇਰਾ ਵਿਆਹ ਖਤਰੇ ‘ਚ ਹੈ’

ਮਲਕੀਤ ਸਿੰਘ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ

ਗਾਇਕ ਮਲਕੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਹ ਵਿਦੇਸ਼ ‘ਚ ਸੈਟਲ ਹਨ । ਪਰ ਅਕਸਰ ਉਹ ਪੰਜਾਬ ‘ਚ ਆਪਣੇ ਜੱਦੀ ਘਰ ‘ਚ ਆਉਂਦੇ ਰਹਿੰਦੇ ਹਨ ।

malkit-singh image From instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਪੁੱਤਰ ਦੇ ਨਾਲ ਕਿਊੇਟ ਤਸਵੀਰਾਂ ਕੀਤੀਆਂ ਸਾਂਝੀਆਂ

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ’, ‘ਗੁੜ ਨਾਲੋਂ ਇਸ਼ਕ ਮਿੱਠਾ’, ‘ਗੋਡੇ ਗੋਡੇ ਚਾਅ’ ਸਣੇ ਕਈ ਗੀਤ ਸ਼ਾਮਿਲ ਹਨ ।

jasbir jassi wished happy birthday to malkit singh

ਮਲਕੀਤ ਸਿੰਘ ਨੂੰ ਮਹਾਰਾਣੀ ਐਲਿਜਾਬੇਥ ਨੇ ਕੀਤਾ ਸੀ ਸਨਮਾਨਿਤ

ਮਲਕੀਤ ਸਿੰਘ ਨੂੰ ਉਨ੍ਹਾਂ ਦੀ ਵਧੀਆ ਗਾਇਕੀ ਦੇ ਲਈ ਬ੍ਰਿਟੇਨ ਦੀ ਮਹਾਰਾਣੀ ਐਲਿਜਾਬੇਥ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ । ਉਨ੍ਹਾਂ ਨੇ ਮਹਾਰਾਣੀ ਐਲਿਜ਼ਾਬੇਥ ਦੇ ਦਿਹਾਂਤ ‘ਤੇ ਉਨ੍ਹਾਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network