ਗੋਲਡਨ ਸਟਾਰ ਮਲਕੀਤ ਸਿੰਘ ਦੇ ਪਿਤਾ ਜੀ ਦਾ ਹੋਇਆ ਦਿਹਾਂਤ, 15 ਮਈ ਨੂੰ ਹੋਵੇਗਾ ਅੰਤਿਮ ਸਸਕਾਰ
ਗੋਲਡਨ ਸਟਾਰ ਮਲਕੀਤ ਸਿੰਘ ਦੇ ਪਿਤਾ ਜੀ ਦਾ ਹੋਇਆ ਦਿਹਾਂਤ, 15 ਮਈ ਨੂੰ ਹੋਵੇਗਾ ਅੰਤਿਮ ਸਸਕਾਰ
ਗੋਲਡਨ ਸਟਾਰ ਮਲਕੀਤ ਸਿੰਘ (Malkit Singh) ਦੇ ਪਿਤਾ (Father) ਜੀ ਦਾ ਦਿਹਾਂਤ (Death) ਹੋ ਗਿਆ ਹੈ । ਜਿਸ ਦੀ ਜਾਣਕਾਰੀ ਮਲਕੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਹੈ । ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ 10 ਮਈ ਨੂੰ ਹੋਇਆ ਸੀ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ ।
image From instagram
ਹੋਰ ਪੜ੍ਹੋ : ਗੋਲਡਨ ਸਟਾਰ ਮਲਕੀਤ ਸਿੰਘ ਜਲਦ ਹੀ ਕਰਨ ਜਾ ਰਹੇ ਹਨ ਵੱਡੇ ਪਰਦੇ ’ਤੇ ਵਾਪਸੀ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ
ਮਲਕੀਤ ਸਿੰਘ ਨੇ ਇਸ ਤੋਂ ਇਲਾਵਾ ਆਪਣੇ ਪਿਤਾ ਜੀ ਦੇ ਅੰਤਿਮ ਸਸਕਾਰ ਦਾ ਬਿਓਰਾ ਵੀ ਸਾਂਝਾ ਕੀਤਾ ਹੈ । ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਮਲਕੀਤ ਸਿੰਘ ਨੇ ਲਿਖਿਆ ਕਿ ‘ਬਾਪੂ ਨੇ ਬਾਂਹਾਂ ‘ਚ ਲੈ ਕੇ ਮੈਨੂੰ ਸਮਝਾਇਆ ਸੀ ਦਿੱਲੀ ਏਅਰਪੋਰਟ ‘ਤੇ ਚੜਾਉਣ ਜਦੋਂ ਆਇਆ ਸੀ।ਕੋਈ ਅਲਵਿਦਾ ਨਹੀਂ ਜਿੱਥੇ ਕਿਤੇ ਵੀ ਹੋਵੋਗੇ ਤੁਸੀਂ ਹਮੇਸ਼ਾ ਮੇਰੇ ਦਿਲ ‘ਚ ਰਹੋਗੇ।
image From instagram
ਹੋਰ ਪੜ੍ਹੋ : ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਕਾਟਲੈਂਡ ‘ਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕੀਤਾ ਪਹਿਲਾ ਲਾਈਵ ਸ਼ੋਅ
ਤੁਹਾਨੂੰ ਹਮੇਸ਼ਾ ਪਿਆਰ ਕਰਦਾ ਹਾਂ ਮੇਰੇ ਪਾਪਾ ਜੀ ਮੇਰਾ ਰੱਬ’। ਇਸ ਤੋਂ ਇਲਾਵਾ ਮਲਕੀਤ ਸਿੰਘ ਨੇ ਆਪਣੇ ਪਿਤਾ ਜੀ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਅੰਤਿਮ ਸਸਕਾਰ ਦਾ ਕਾਰਡ ਸਾਂਝਾ ਕਰਦੇ ਹੋਏ ਲਿਖਿਆ ਦੱਸਿਆ ਹੈ ਕਿ ਕਿਸ ਜਗ੍ਹਾ ‘ਤੇ ਉਨ੍ਹਾਂ ਦੇ ਪਿਤਾ ਜੀ ਅੰਤਿਮ ਸਸਕਾਰ ਹੋਵੇਗਾ ।
image From instagram
ਉਨ੍ਹਾਂ ਦੇ ਪਿਤ ਜੀ ਧਰਮ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਸਥਿਤ ਨਕੋਦਰ ਦੇ ਪਿੰਡ ਹੁਸੈਨਪੁਰ ‘ਚ ਦੁਪਹਿਰੇ ਬਾਰਾਂ ਵਜੇ ਹੋਵੇਗਾ । ਮਲਕੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਹਰ ਕੋਈ ਦੁੱਖ ਦੀ ਇਸ ਘੜੀ ‘ਚ ਉਨ੍ਹਾਂ ਨੂੰ ਹੌਸਲਾ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਪਿਤਾ ਜੀ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
