
ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ । ਉਹ 50 ਸਾਲਾਂ ਦੇ ਸਨ । ਉਹਨਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਦੇ ਸਿਤਾਰੇ ਮੰਦਿਰਾ ਨੂੰ ਸਹਾਰਾ ਦੇਣ ਲਈ ਉਸ ਦੇ ਘਰ ਪਹੁੰਚ ਰਹੇ ਹਨ । ਇਸ ਤੋਂ ਪਹਿਲਾਂ ਰਾਜ ਦੇ ਸਸਕਾਰ ਮੌਕੇ ਵੀ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ ।

ਹੋਰ ਪੜ੍ਹੋ :
ਸੰਨੀ ਦਿਓਲ ਦੀ ਪੁਰਾਣੀ ਵੀਡੀਓ ਖੂਬ ਹੋ ਰਹੀ ਹੈ ਵਾਇਰਲ, ਸ਼੍ਰੀ ਦੇਵੀ ਬਾਰੇ ਕਹੀ ਸੀ ਇਹ ਗੱਲ

ਇਸੇ ਦੌਰਾਨ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਜ ਨੂੰ ਸ਼ਮਸ਼ਾਨਘਾਟ ਲਿਜਾਂਦੇ ਹੋਏ ਕੁਝ ਲੋਕਾਂ ਦੇ ਨਾਲ ਮੰਦਿਰਾ ਨੂੰ ਵੀ ਅਰਥੀ ਨੂੰ ਉਠਾਉਂਦੇ ਹੋਏ ਦੇਖਿਆ ਜਾ ਸਕਦਾ ਹੈ । ਮੰਦਿਰਾ ਬੇਦੀ ਇਸ ਦੌਰਾਨ ਕਾਫੀ ਟੁੱਟੀ ਹੋਈ ਦਿਖਾਈ ਦਿੱਤੀ । ਉਸ ਦੀ ਅੰਤਿਮ ਰਸਮਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਦਿਰਾ ਬੇਦੀ ਤੇ ਰਾਜ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਸੀ ।

ਦੋਹਾਂ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਵਿੱਚ ਹੋਈ ਸੀ । ਮੰਦਿਰਾ ਉੱਥੇ ਆਡੀਸ਼ਨ ਦੇਣ ਪਹੁੰਚੀ ਸੀ ਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਦੇ ਰੂਪ ਵਿੱਚ ਕੰਮ ਕਰ ਰਹੇ ਸਨ । ਇਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ ।ਮੰਦਿਰਾ ਨੇ 14 ਫਰਵਰੀ 1999 ਵਿੱਚ ਰਾਜ ਦੇ ਨਾਲ ਵਿਆਹ ਕਰਵਾਇਆ ਸੀ ।
View this post on Instagram