ਕੋਰੋਨਾ ਮਹਾਮਾਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਲਈ ਕੀਤਾ ਖਾਸ ਟਵੀਟ

written by Rupinder Kaler | May 08, 2021 03:31pm

ਕੋਰੋਨਾ ਕਰਕੇ ਦੇਸ਼ ਵਿੱਚ ਵਿਗੜਦੇ ਹਲਾਤਾਂ ਨੂੰ ਦੇਖਦੇ ਹੋਏ ਕਈ ਬਾਲੀਵੁੱਡ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਇਸ ਸਭ ਦੇ ਚਲਦੇ ਡਾਇਰੈਕਟਰ ਰੋਹਿਤ ਸ਼ੈੱਟੀ ਨੇ ਕੋਵਿਡ ਮਰੀਜ਼ਾਂ ਦੀ ਮਦਦ ਲਈ ਹੱਥ ਵਧਾਇਆ ਹੈ । ਜਿਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।

 Pic Courtesy: Instagram

ਹੋਰ ਪੜ੍ਹੋ :

ਅਦਾਕਾਰ ਵਿਰਾਫ ਪਟੇਲ ਤੇ ਅਦਾਕਾਰਾ ਸਲੋਨੀ ਖੰਨਾ ਨੇ 150 ਰੁਪਏ ਵਿੱਚ ਕਰਵਾਇਆ ਵਿਆਹ

Rohit Shetty Pic Courtesy: Instagram

ਰੋਹਿਤ ਸ਼ੈੱਟੀ ਦਾ ਧੰਨਵਾਦ ਕਰਦੇ ਲਿਖਿਆ ਹੈ ' ਉਹ ਸਕਰੀਨ ਤੇ ਭਾਵੇਂ ਖਤਰੋਂ ਕਾ ਖਿਲਾੜੀ ਹੋਗਾ, ਪਰ ਪਰਦੇ ਪਿੱਛੇ ਉਹ ਇੱਕ ਸੰਵੇਦਨਸ਼ੀਲ ਅਤੇ ਦਿਆਲੂ ਇਨਸਾਨ ਹੈ, ਜੋ ਇਨਸਾਨੀਅਤ ਦਾ ਖਿਆਲ ਰੱਖਦਾ ਹੈ' ਉਨ੍ਹਾਂ ਲਿਖਿਆ ਕਿ 'ਕੋਵਿਡ ਕੇਅਰ ਫੈਸਿਲਿਟੀ ਵਿੱਚ ਮਦਦ ਕਰਨ ਲਈ ਰੋਹਿਤ ਸ਼ੈੱਟੀ ਦਾ ਸ਼ੁਕਰੀਆ।

 

ਤੁਹਾਡੀ ਮਦਦ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਾਥਨਾ ਹੈ ਕਿ ਤੁਹਾਡੀ ਇਸ ਮਦਦ ਲਈ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਮਿਲਣ ਰੋਹਿਤ ਜੀ। ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। ਪਰ ਇਹ ਪਤਾ ਨਹੀਂ ਚੱਲਿਆ ਕਿ ਕਿੰਨੀ ਮਦਦ ਕੀਤੀ ਹੈ।

You may also like