ਮਨਕਿਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਦਿੱਤੀ ਧਮਕੀ

written by Shaminder | August 23, 2022 02:26pm

ਮਨਕਿਰਤ ਔਲਖ (Mankirt Aulakh) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ । ਖ਼ਬਰਾਂ ਮੁਤਾਬਕ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ । ਜਿਸ ‘ਚ ਮਨਕਿਰਤ ਔਲਖ ਨੂੰ ਗੈਂਗਸਟਰਾਂ ਨੇ ਆਪਣੀ ਲਿਸਟ ‘ਚ ਟੌਪ ‘ਤੇ ਦੱਸਿਆ ਹੈ । ਇਸ ਤੋਂ ਇਲਾਵਾ ਇਸ ਗਰੁੱਪ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ।

vicky middhukhera and mankirt aulakh-min

ਹੋਰ ਪੜ੍ਹੋ : ਮਨਕਿਰਤ ਔਲਖ ਮੁਸ਼ਕਿਲ ‘ਚ ਫਸੇ, ਹੁਣ ਕੋਰਟ ‘ਚ ਹੋਇਆ ਕੇਸ, ਜਾਣੋ ਪੂਰੀ ਖ਼ਬਰ

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਗਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

'Not even sure about my life', says Mankirt Aulakh after getting clean chit in Sidhu Moose Wala's murder case

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਮਾਮਲੇ ‘ਚ ਨਾਂਅ ਉਛਾਲੇ ਜਾਣ ਤੋਂ ਨਰਾਜ਼ ਮਨਕਿਰਤ ਔਲਖ ਨੇ ਹੁਣ ਪਾਈ ਇਹ ਪੋਸਟ, ਕਿਹਾ ‘ਇੱਥੇ ਪੈਰ ਪੈਰ ‘ਤੇ ਰੋੜੇ ਨੇ, ਤੈਨੂੰ ਨਿੰਦਣ ਵਾਲੇ ਬਹੁਤੇ ‘ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ’

ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਹੀ ਇੰਡਸਟਰੀ ‘ਚ ਉਹ ਖੁਦ ਨੂੰ ਸਥਾਪਿਤ ਕਰਨ ‘ਚ ਕਾਮਯਾਬ ਰਹੇ ਹਨ । ਸੋਸ਼ਲ ਮੀਡੀਆ ‘ਤੇ ਗਾਇਕ ਦੀ ਵੱਡੀ ਫੈਨ ਫਾਲਵਿੰਗ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਦੇ ਨਾਮ ਨੂੰ ਸਿੱਧੂ ਮੁੂਸੇਵਾਲਾ ਦੇ ਕਤਲ ‘ਚ ਦੱਸਿਆ ਜਾ ਰਿਹਾ ਸੀ ।

Singer Mankirt Aulakh gets 'clean chit' in Sidhu Moose Wala's murder case Image Source: Twitter

ਜਿਸ ਤੋਂ ਬਾਅਦ ਉਸ ਨੂੰ ਪੁਲਿਸ ਤੋਂ ਕਲੀਨ ਚਿੱਟ ਮਿਲੀ ਸੀ । ਗਾਇਕ ਨੇ ਇਸ ਦੀ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਸੋਸ਼ਲ ਮੀਡੀਆ ‘ਤੇ ਉਸ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ । ਮਨਕਿਰਤ ਔਲਖ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।

You may also like