ਮਨਕਿਰਤ ਔਲਖ ਨੇ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | September 16, 2022 10:32am

ਮਨਕਿਰਤ ਔਲਖ (Mankirt Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕ ਆਪਣੇ ਨਵਜਾਤ ਬੱਚੇ (New Born Son) ਦੇ ਨਾਲ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਅਮਰ ਜਲਾਲ ਦਾ ਗੀਤਾ 'ਤੇਰਾ ਨਸ਼ਾ' ਚੱਲ ਰਿਹਾ ਹੈ ।ਇਸ ਵੀਡੀਓ ਨੂੰ ਜਿਉਂ ਹੀ ਮਨਕਿਰਤ ਔਲਖ ਨੇ ਸਾਂਝਾ ਕੀਤਾ । ਪ੍ਰਸ਼ੰਸਕਾਂ ਦੇ ਵੱਲੋਂ ਗਾਇਕ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

Mankirat Aulakh

ਹੋਰ ਪੜ੍ਹੋ : ਬ੍ਰਿਸਬੇਨ ‘ਚ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਘੁੰਮਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਵੀਡੀਓ ਕੀਤਾ ਸਾਂਝਾ

ਦੱਸ ਦਈਏ ਕਿ ਗਾਇਕ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਬੇਟੇ ਨੇ ਜਨਮ ਲਿਆ ਹੈ । ਜਿਸ ਦਾ ਨਾਮ ਉਨ੍ਹਾਂ ਨੇ ਇਮਤਿਆਜ਼ ਔਲਖ ਰੱਖਿਆ ਹੈ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਇਮਤਿਆਜ਼ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ । ਮਨਕਿਰਤ ਔਲਖ ਨੇ ਆਪਣੇ ਬੇਟੇ ਦੇ ਜਨਮ ਬਾਰੇ ਕਈ ਦਿਨ ਪਹਿਲਾਂ ਹੀ ਦੱਸਿਆ ਸੀ ।

inside image of singer mankirat with son

ਹੋਰ ਪੜ੍ਹੋ : ਫ਼ਿਲਮ ‘ਕ੍ਰਿਮੀਨਲ’ ‘ਚ ਨੀਰੂ ਬਾਜਵਾ ਨੇ ਆਪਣੇ ਕਿਰਦਾਰ ਨੂੰ ਲੈ ਕੇ ਆਖੀ ਵੱਡੀ ਗੱਲ

ਇਸ ਦੇ ਨਾਲ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਸ ਲਈ ਦੱਸਣਾ ਪਿਆ ਹੈ । ਕਿਉਂਕਿ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਹੈ ।ਪਰ ਅਜਿਹਾ ਨਹੀਂ ਸੀ, ਉਨ੍ਹਾਂ ਦੀ ਪਤਨੀ ਪ੍ਰੈਗਨੇਂਟ ਸੀ ।

mankirat aulakh , image From instagram

ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ ਜਾਣਾ ਪਿਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਬੇਟੇ ਦੇ ਨਾਲ ਤਸਵੀਰਾਂ ਸ਼ੇਅਰ ਕਰ ਰਹੇ ਹਨ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।

You may also like