‘ਭਾਬੀ ਜੀ ਘਰ ਪਰ ਹੈਂ’ ਫੇਮ ਅਦਾਕਾਰ ਦੀਪੇਸ਼ ਭਾਨ ਦੇ ਦਿਹਾਂਤ ‘ਤੇ ਸ਼ੋਅ ਦੇ ਮੁੱਖ ਕਲਾਕਾਰ ਮਨਮੋਹਨ ਤਿਵਾਰੀ ਨੇ ਜਤਾਇਆ ਦੁੱਖ, ਭਾਵੁਕ ਪੋਸਟ ਕੀਤੀ ਸਾਂਝੀ

written by Shaminder | July 23, 2022

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਮਸ਼ਹੂਰ ਸ਼ੋਅ ‘ਭਾਬੀ ਜੀ ਘਰ ਪਰ ਹੈਂ (Bhabhi Ji Ghar Par Hain)‘ਚ ਆਪਣੇ ਕਿਰਦਾਰ ਮਲਖਾਨ ਸਿੰਘ ਦੇ ਨਾਲ ਰੌਣਕਾਂ ਲਾਉਣ ਵਾਲੇ ਕਲਾਕਾਰ ਦੀਪੇਸ਼ ਭਾਨ (Deepesh Bhan) ਦਾ ਦਿਹਾਂਤ ਹੋ ਗਿਆ ਹੈ । ਉਸ ਦੇ ਦਿਹਾਂਤ ‘ਤੇ ਸ਼ੋਅ ਦੇ ਮੁੱਖ ਕਲਾਕਾਰ ਰੋਹਿਤਾਸ਼ਵ ਗੌੜ ਉਰਫ ਮਨਮੋਹਨ ਤਿਵਾਰੀ  ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ।

depesh-

ਹੋਰ ਪੜ੍ਹੋ : ‘ਭਾਭੀ ਜੀ ਘਰ ਪੇ ਹੈਂ’ ਫੇਮ ਟੀਵੀ ਅਦਾਕਾਰ ਦੀਪਾਂਸ਼ ਭਾਨ ਦਾ ਹੋਇਆ ਦੇਹਾਂਤ, ਟੀਵੀ ਜਗਤ ‘ਚ ਛਾਈ ਸੋਗ ਲਹਿਰ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਭਾਬੀ ਜੀ ਘਰ ਪਰ ਹੈਂ’ ਦੇ ਮਲਖਾਨ ਸਾਡੇ ਅਜ਼ੀਜ਼ ਦੀਪੇਸ਼ ਭਾਨ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਜ਼ਿੰਦਗੀ ਦਾ ਕੋਈ ਭਰੋਸਾ ਨਹੀਂ’।ਕੁਝ ਦਿਨ ਪਹਿਲਾਂ ਆਪਣੀ ਨਵੀਂ ਗੱਡੀ ਦੇ ਨਾਲ ਫੋਟੋ ਸ਼ੇਅਰ ਕੀਤੀ ਸੀ ਕੱਲ੍ਹ ਰਾਤ ਨੂੰ ਇੰਸਟਾ ਤੇ ਰੀਲ ਅਪਲੋਡ ਕੀਤੀ ਦੀਪੇਸ਼ ਦੇ ਨਾਲ ਅਤੇ ਅੱਜ ਉਹ ਸਾਡੇ ਦਰਮਿਆਨ ਨਹੀਂ ਹੈ’।

Charu malik-m

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਬੋਲਿਆ ਮਰਹੂਮ ਅਦਾਕਾਰ ਦਾ ਭਰਾ, ਕਿਹਾ ਮੌਤ ਤੋਂ ਪਹਿਲਾਂ ਕੀਤਾ ਸੀ ਫੋਨ ਪਰ……

ਇਸ ਤੋਂ ਇਲਾਵਾ ਟੀਵੀ ਇੰਡਸਟਰੀ ਦੀਆਂ ਹੋਰ ਵੀ ਕਈ ਹਸਤੀਆਂ ਨੇ ਦੀਪੇਸ਼ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਦੀਪੇਸ਼ ਦੇ ਕੋ-ਸਟਾਰ ਚਾਰੁਲ ਮਲਿਕ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਹੁਤ ਦੁਖੀ ਹਨ। ਚਾਰੁਲ ਨੇ ਕਿਹਾ- ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਮੈਨੂੰ ਸਵੇਰੇ ਇਸ ਬਾਰੇ ਪਤਾ ਲੱਗਾ।

'Bhabiji Ghar Par Hai' actor Deepesh Bhan is dead, co-actors shocked Image Source: Twitter

ਅਦਾਕਾਰ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਪਾਇਆ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਪਰ ਸ਼ਨੀਵਾਰ ਸਵੇਰੇ ਉਹ ਕ੍ਰਿਕਟ ਖੇਡ ਰਹੇ ਸੀ ਕਿ ਅਚਾਨਕ ਡਿੱਗ ਪਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

View this post on Instagram

 

A post shared by Rohitashv Gour (@rohitashvgour)

You may also like