
ਟੀਵੀ ਜਗਤ ਦੀ ਮਸ਼ਹੂਰ ਐਕਟਰੈੱਸ ਮਾਨਸੀ ਸ਼ਰਮਾ ਤੇ ਪੰਜਾਬੀ ਫ਼ਿਲਮੀ ਜਗਤ ਦੇ ਐਕਟਰ ਯੁਵਰਾਜ ਹੰਸ (Yuvraaj Hans) ਜੋ ਕਿ ਪਿਛਲੇ ਸਾਲ ਮਾਪੇ ਬਣੇ ਸੀ। ਉਨ੍ਹਾਂ ਦਾ ਬੇਟਾ ਰੇਦਾਨ (Hredaan ) ਇੱਕ ਸਾਲ ਦਾ ਹੋ ਗਿਆ ਹੈ। ਰੇਦਾਨ ਦਾ ਬਰਥਡੇਅ ਉਨ੍ਹਾਂ ਨੇ ਬਹੁਤ ਖ਼ਾਸ ਅੰਦਾਜ਼ ਦੇ ਨਾਲ ਘਰ 'ਚ ਹੀ ਸੈਲੀਬ੍ਰੇਟ ਕੀਤਾ ਹੈ।


ਯੁਵਰਾਜ ਹੰਸ ਨੇ ਆਪਣੇ ਬੇਟੇ ਨੂੰ ਬਰਥਡੇਅ ਵਿਸ਼ ਕਰਦੇ ਹੋਏ ਇਸ ਜਸ਼ਨ ਦੀ ਫੋਟੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਹੈਪੀ ਫਰਸਟ ਬਰਥਡੇਅ ਮੇਰੇ ਬੇਟੇ ਰੇਦਾਨ’ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਰੇਦਾਨ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।

ਪਾਲੀਵੁੱਡ ਜਗਤ ਦੇ ਕਿਊਟ ਕਪਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦੋਵੇਂ ਹੀ ਅਕਸਰ ਆਪਣੇ ਬੇਟੇ ਦੇ ਨਾਲ ਕਿਊਟ ਤਸਵੀਰਾਂ ਦੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ। ਜੇ ਗੱਲ ਕਰੀਏ ਦੋਵਾਂ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਯੁਵਰਾਜ ਹੰਸ ਅਦਾਕਾਰੀ ਦੇ ਨਾਲ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ। ਮਾਨਸੀ ਸ਼ਰਮਾ ਨੇ ਕਈ ਨਾਮੀ ਸੀਰੀਅਲ ਚ ਕੰਮ ਕੀਤਾ ਹੈ। ਮਾਂ ਬਣਨ ਤੋਂ ਬਾਅਦ ਉਨ੍ਹਾਂ ਨੇ ਟੀਵੀ ਜਗਤ ਤੋਂ ਦੂਰੀ ਬਣਾਈ ਹੋਈ ਹੈ।
View this post on Instagram