ਮਾਨਸੀ ਸ਼ਰਮਾ ਨੇ ਬੇਟੇ ਰੇਦਾਨ ਤੇ ਪਤੀ ਯੁਵਰਾਜ ਹੰਸ ਦੇ ਨਾਲ ਸ਼ੇਅਰ ਕੀਤੀ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | October 02, 2020 10:49am

ਟੀਵੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਇਸ ਸਾਲ ਮਾਨਸੀ ਸ਼ਰਮਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸਦਾ ਨਾਂਅ ਮਾਨਸੀ ਤੇ ਯੁਵਰਾਜ ਨੇ ਰੇਦਾਨ ਯੁਵਰਾਜ ਹੰਸ ਰੱਖਿਆ ਹੈ ।

hredaan  ਹੋਰ ਪੜ੍ਹੋ :ਕੇਵੀ ਢਿੱਲੋਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਗੁਰੀ, ਜੱਸ ਮਾਣਕ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੀਤਾ ਵਿਸ਼

ਮਾਨਸੀ ਸ਼ਰਮਾ ਨੇ ਆਪਣੇ ਬੇਟੇ ਰੇਦਾਨ ਤੇ ਪਤੀ ਯੁਵਰਾਜ ਹੰਸ ਦੇ ਨਾਲ ਨਵੀਂ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਤਸਵੀਰ ‘ਚ ਦੋਵੇਂ ਜਣੇ ਆਪਣੇ ਬੇਟੇ ਉੱਤੇ ਪਿਆਰ ਕਰਦੇ ਹੋਏ ਦਿਖ ਰਹੇ ਹਨ । ਫੈਨਜ਼ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ । ਜਿਸ ਕਰਕੇ ਇਹ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ।

mansi post

ਜੇ ਗੱਲ ਕਰੀਏ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ । ਮਾਂ ਬਣਨ ਕਰਕੇ ਉਨ੍ਹਾਂ ਨੇ ਕੁਝ ਸਮੇਂ ਦੇ ਲਈ ਟੀਵੀ ਜਗਤ ਤੋਂ ਦੂਰੀ ਬਣਾਈ ਹੋਈ ਹੈ । ਇਸ ਤੋਂ ਇਲਾਵਾ ਉਹ ਯੁਵਰਾਜ ਹੰਸ ਦੇ ਨਾਲ ਪੰਜਾਬੀ ਫ਼ਿਲਮ ਪਰਿੰਦੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਕੋਰੋਨਾ ਕਾਲ ਹੋਣ ਕਰਕੇ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ । ਉੱਧਰ ਯੁਵਰਾਜ ਹੰਸ ਪੰਜਾਬੀ ਫ਼ਿਲਮਾਂ ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ।

mansi sharma pic

You may also like