
ਬਲਵਿੰਦਰ ਸਫਰੀ (Balwinder Safri) ਦਾ ਬੀਤੇ ਦਿਨ ਦਿਹਾਂਤ ਹੋ ਗਿਆ ਉਨ੍ਹਾਂ ਦੇ ਦਿਹਾਂਤ ਤੇ ਨੀਰੂ ਬਾਜਵਾ, ਬਲਵੀਰ ਬੋਪਾਰਾਏ ਸਣੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਬਲਵਿੰਦਰ ਸਫਰੀ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ ‘ਚ ਉਹ ਕਈ ਮਹੀਨੇ ਭਰਤੀ ਰਹੇ । ਬੀਤੇ ਦਿਨ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਉਹ ਕੋਮਾ ਚੋਂ ਬਾਹਰ ਆ ਗਏ ਸਨ ।

ਹੋਰ ਪੜ੍ਹੋ : ਬਲਵਿੰਦਰ ਸਫਰੀ ਦਾ ਹੋਇਆ ਦਿਹਾਂਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਛੁੱਟੀ ਮਿਲਣ ਤੋਂ ਬਾਅਦ ਉਹ ਕਾਫੀ ਖੁਸ਼ ਨਜ਼ਰ ਆਏ ਸਨ । ਜਿਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਬਲਵਿੰਦਰ ਸਫਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਦਾ ਸੀ ।

ਹੋਰ ਪੜ੍ਹੋ : ਬਲਵਿੰਦਰ ਸਫਰੀ ਦੀ ਸਿਹਤ ਬਾਰੇ ਪਤਨੀ ਅਤੇ ਬੇਟੀ ਨੇ ਦਿੱਤਾ ਇਹ ਅਪਡੇਟ
ਨੀਰੂ ਬਾਜਵਾ ਨੇ ਬਲਵਿੰਦਰ ਸਫਰੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਨੂੰ ਯਾਦ ਹੈ ਕਿ ਬਲਵਿੰਦਰ ਜੀ ਅਸੀਂ ਵਿੰਡੋ ‘ਤੇ ਵੇਖਿਆ ਸੀ, ਅਸੀਂ ਬਹੁਤ ਉਤਸ਼ਾਹਿਤ ਸੀ । ਉਹ ਸਾਨੂੰ ਮਿਲਣ ਲਈ ੳਾਏ । ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਏਨਾਂ ਕੁਝ ਦੇਣ ਦੇ ਲਈ ਸਰ ਤੁਹਾਡਾ ਧੰਨਵਾਦ’।
ਨੀਰੂ ਬਾਜਵਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਜੈਜ਼ੀ ਬੀ ਸੁਖਸ਼ਿੰਦਰ ਸ਼ਿੰਦਾ ਸਣੇ ਹੋਰ ਕਈ ਸਿਤਾਰੇ ਵੀ ਬਲਵਿੰਦਰ ਸਫਰੀ ਦੇ ਦਿਹਾਂਤ ਤੋਂ ਬੇਹੱਦ ਦੁਖੀ ਹਨ ।
View this post on Instagram