ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਬੇਟੇ ਰਵੀ ਮਾਨ ਦਾ ਦਿਹਾਂਤ, ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

written by Shaminder | February 26, 2022

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀ ਖਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਸਮਾਂ ਪਹਿਲਾਂ ਅਦਾਕਾਰ ਕਾਕਾ ਕੌਤਕੀ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਪੰਜਾਬੀ ਇੰਡਸਟਰੀ ਦੇ ਉੱਘੇ ਗੀਤਕਾਰ ਬਾਬੂ ਸਿੰਘ ਮਾਨ (Babu Singh Maan)  ਯਾਨੀ ਕਿ ਮਾਨ ਮਰਾੜਾਂ ਵਾਲਾ ਜੀ ਦੇ ਬੇਟੇ (Son)ਰਵੀ ਮਾਨ (Ravi Maan) ਦਾ ਦਿਹਾਂਤ ਹੋ ਗਿਆ ਹੈ । ਰਵੀ ਮਾਨ 59 ਸਾਲਾਂ ਦੇ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ । ਉਨ੍ਹਾਂ ਦਾ ਦਿੱਲੀ ਦੇ ਇੱਕ ਹਸਤਪਾਲ ‘ਚ ਇਲਾਜ ਚੱਲ ਰਿਹਾ ਸੀ । ਪਰ ਇਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ । ਰਵੀ ਮਾਨ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ravi maan

ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਗੀਤ ‘ਨਦਾਨ ਜਿਹੀ ਆਸ’ ਰਿਲੀਜ਼, ਇਸ ਗੀਤ ਦੇ ਜ਼ਰੀਏ ਗਾਇਕ ਦੇ ਦਿੱਤਾ ਸਮਾਜ ਨੂੰ ਸਾਰਥਕ ਸੁਨੇਹਾ

ਬੱਬੂ ਮਾਨ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ‘ਅਲਵਿਦਾ ਰਵੀ ਪ੍ਰਕਾਸ਼ ਸਿੰਘ ਮਾਨ’। ਇਸ ਦੇ ਨਾਲ ਹੀ ਗਾਇਕ ਹਰਭਜਨ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਗਾਇਕ ਨੇ ਰਵੀ ਮਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

ravi maan,,

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ ‘ਜੇਹਾ ਚੀਰੀ ਲਿਖੀਆ ਤੇਹਾ ਹੁਕਮ ਕਮਾਹਿ।।ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।।ਸਤਿਕਾਰਯੋਗ ਬਾਬੂ ਸਿੰਘ “ਮਾਨ ਮਰਾੜਾਂ ਵਾਲਾ” ਜੀ ਦੇ ਬੇਟੇ, ਵੱਡੇ ਬਾਈ ਰਵੀ ਮਾਨ ਜੀ ਦੇ ਅਕਾਲ ਚਲਾਣੇ ਦਾ ਬੇਹੱਦ ਅਫਸੋਸ ਹੈ ।ਪ੍ਰਮਾਤਮਾ ਵਿੱਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਬਾਈ ਰਵੀ ਮਾਨ ਜੀ ਦਾ ਸੰਸਕਾਰ 28 ਫ਼ਰਵਰੀ ਦਿਨ ਸੋਮਵਾਰ, 12 ਵਜੇ ਪਿੰਡ “ਮਰਾੜ” ਨਜ਼ਦੀਕ ਸਾਦਿਕ ਰੱਖਿਆ ਗਿਆ ਹੈ।ਯਾਦਾਂ ਰਹਿ ਜਾਣੀਆਂ ….। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰਵੀ ਮਾਨ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

You may also like