ਦੀਪ ਸਿੱਧੂ ਦੇ ਦਿਹਾਂਤ ‘ਤੇ ਜਸਬੀਰ ਜੱਸੀ, ਨਿਮਰਤ ਖਹਿਰਾ, ਰਣਜੀਤ ਬਾਵਾ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ

written by Shaminder | February 16, 2022

ਦੀਪ ਸਿੱਧੂ  (Deep sidhu)ਦਾ ਬੀਤੀ ਰਾਤ ਇੱਕ ਸੜਕ ਹਾਦਸੇ ‘ਚ ਦਿਹਾਂਤ (Death)ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਗਾਇਕਾ ਨਿਮਰਤ ਖਹਿਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਪ ਸਿੱਧੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਨੇ ਦੀਪ ਸਿੱਧੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

deep sidhu image From instagram

ਹੋਰ ਪੜ੍ਹੋ : ਨੀਰੂ ਬਾਜਵਾ ਦੇ ਪਤੀ ਨੇ ਵੈਲੇਂਟਾਈਨ ਡੇ ‘ਤੇ ਪਤਨੀ, ਮਾਂ ਅਤੇ ਧੀਆਂ ਨਾਲ ਜਤਾਇਆ ਪਿਆਰ, ਹਰ ਕੋਈ ਕਰ ਰਿਹਾ ਤਾਰੀਫ

ਇਸ ਤੋਂ ਇਲਾਵਾ ਗਾਇਕ ਰਣਜੀਤ ਬਾਵਾ ਨੇ ਵੀ ਦੀਪ ਸਿੱਧੂ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਰਣਜੀਤ ਬਾਵਾ ਨੇ ਲਿੁਖਿਆ ਕਿ ‘ਅਲਵਿਦਾ ਦੋਸਤ, ਤੇਰਾ ਇੰਝ ਤੁਰ ਜਾਣਾ ਅਸਹਿ ਹੈ। ਭੁੱਲ ਚੁੱਕ ਮੁਆਫ ਮਨ ਉਦਾਸ ਹੈ’। ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਦੀਪ ਸਿੱਧੂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਪੰਜਾਬ ਦੇ ਮੁਕਤਸਰ ਜਿਲ੍ਹੇ ਵਿੱਚ ਅਪ੍ਰੈਲ 1984 ਵਿੱਚ ਜਨਮ ਦੀਪ ਸਿੱਧੂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਸੀ।

Ranjit Bawa and deep sidhu image From instagram

ਦੀਪ ਨੇ ਲਾ ਦੀ ਪੜਾਈ ਦੀ। ਉਹ ਕਿੰਗਫਿਸ਼ਰ ਮਾਡਲ ਹੰਟ ਦੇ ਖਿਡਾਰੀ ਰਹੇ। ਮਿਸਟਰ ਇੰਡੀਆ ਕਾਂਟੈਸਟ ਵਿੱਚ ਮਿਸਟਰ ਪਰਸਨੈਲਿਟੀ ਕਾ ਖਿਤਾਬ ਵੀ ਜਿੱਤਾਿਆ । ਸਾਲ 2015 'ਚ ਪਹਿਲੀ ਪੰਜਾਬੀ ਫਿਲਮ 'ਰਮਤਾ ਜੋਗੀ' ਦੀ ਕਹਾਣੀ ਸੀ। ਹਾਲਾਂਕਿ ਦੀਪ 2018  ਵਿੱਚ ਆਈ ਫਿਲਮ ਜੋਰਾ ਦਸ ਨੰਬਰੀ ਨਾਲ ਮਸ਼ਹੂਰ ਹੋਏ ਜਿਸ 'ਚ ਉਸ ਦਾ ਕਿਰਦਾਰ ਗੈਂਗਸਟਰ ਦਾ ਸੀ। ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਨੇ ਪੰਜਾਬੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਦੀਪ ਸਿੱਧੂ ਕਿਸਾਨ ਅੰਦੋਲਨ ਦਾ ਵੀ ਹਿੱਸਾ ਰਹੇ ਸਨ । ਕਿਸਾਨ ਅੰਦੋਲਨ ਦੇ ਦੌਰਾਨ ਲਾਲ ਕਿਲੇ੍ਹ ‘ਚ ਹਿੰਸਾ ਮਾਮਲੇ ‘ਚ ਵੀ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ।

 

View this post on Instagram

 

A post shared by NIMMO (@nimratkhairaofficial)

You may also like