ਮਾਸਟਰ ਸਲੀਮ ਨੂੰ ਬਚਪਨ ਤੋਂ ਹੀ ਸੀ ਗਾਇਕੀ ਦਾ ਸ਼ੌਂਕ, ਵੇਖੋ ਵੀਡੀਓ ਕਿਵੇਂ ਧਾਰਮਿਕ ਤੇ ਲੋਕ ਗੀਤ ਗਾ ਕੇ ਜਿੱਤਿਆ ਸੀ ਲੋਕਾਂ ਦਾ ਦਿਲ

written by Shaminder | July 13, 2022

ਮਾਸਟਰ ਸਲੀਮ (Master Saleem ) ਦਾ ਅੱਜ ਜਨਮ ਦਿਨ (Birthday) ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਦੱਸਾਂਗੇ ਕਿ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੇ ਕਿਵੇਂ ਪਛਾਣ ਬਣਾਈ ।

ਉੱਚੇ ਅਤੇ ਸੇਧੇ ਸੁਰਾਂ ਲਈ ਜਾਣੇ ਜਾਂਦੇ ਗਾਇਕ ਮਾਸਟਰ ਸਲੀਮ ਦਾ ਜਨਮ 13 ਜੁਲਾਈ ਨੂੰ ਜਲੰਧਰ ਨੇੜਲੇ ਕਸਬਾ ਸ਼ਾਹਕੋਟ ਵਿਖੇ ਹੋਇਆ। ਨੱਚਣ-ਟੱਪਣ ਵਾਲੇ, ਉਦਾਸ, ਸੂਫ਼ੀਆਨਾ ਕਲਾਮ, ਮਾਤਾ ਦੀਆਂ ਭੇਟਾਂ ਸਮੇਤ ਬਾਲੀਵੁੱਡ ਫ਼ਿਲਮਾਂ ਲਈ ਪਿੱਠਵਰਤੀ ਗਾਇਕੀ ਤੱਕ, ਲਗਭਗ ਹਰ ਤਰ੍ਹਾਂ ਦੀ ਗਾਇਕੀ 'ਚ ਸਲੀਮ ਹੱਥ ਅਜ਼ਮਾ ਚੁੱਕਿਆ ਹੈ।

master saleem,-

ਮਿਲੀ ਜਾਣਕਾਰੀ ਮੁਤਾਬਿਕ ਸੂਫ਼ੀ ਕਲਾਮ ਨਾਲ ਜੁੜੇ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਦੇ ਫ਼ਰਜ਼ੰਦ ਅਤੇ ਸ਼ਗਿਰਦ ਸਲੀਮ ਦੀ ਪਹਿਲੀ ਐਲਬਮ 'ਚਰਖੇ ਦੀ ਘੂਕ' ਸਿਰਫ਼ 10 ਸਾਲਾਂ ਦੀ ਉਮਰ 'ਚ ਆ ਗਈ ਸੀ। ਹਿੰਦੀ ਫ਼ਿਲਮ 'ਹੈ ਬੇਬੀ' ਦਾ ਗੀਤ 'ਮਸਤ ਕਲੰਦਰ', 'ਦੋਸਤਾਨਾ' ਦਾ 'ਮਾਂ ਦਾ ਲਾਡਲਾ' ਤੇ 'ਬੈਂਡ ਬਾਜਾ ਬਾਰਾਤ' ਦਾ ਐਵੀਂ ਐਵੀਂ ਲੁੱਟ ਗਿਆ' ਨੇ ਸਲੀਮ ਦੀ ਬਾਲੀਵੁੱਡ 'ਚ ਜੜ੍ਹ ਹੋਰ ਮਜ਼ਬੂਤ ਕੀਤੀ। ਇਸ ਤੋਂ ਇਲਾਵਾ, ਛੋਟੇ ਪਰਦੇ ਦੇ ਕਈ ਪ੍ਰੋਗਰਾਮਾਂ ਵਿੱਚ ਸਲੀਮ ਮੇਜ਼ਬਾਨ ਅਤੇ ਜੱਜ ਦੇ ਤੌਰ 'ਤੇ ਵੀ ਹਾਜ਼ਰੀ ਲਗਵਾ ਚੁੱਕਿਆ ਹੈ।

ਭਵਿੱਖ 'ਚ ਹੋਰ ਕਾਮਯਾਬੀਆਂ ਦੀਆਂ ਸ਼ੁਭਕਾਮਨਾਵਾਂ ਦੇ ਨਾਲ, ਮਾਸਟਰ ਸਲੀਮ ਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ।

ਹੋਰ ਪੜ੍ਹੋ : ਮਾਸਟਰ ਸਲੀਮ ਨੇ ਜਗਰਾਤੇ ਦੌਰਾਨ ਸਿੱਧੂ ਮੂਸੇਵਾਲੇ ਦਾ ਗੀਤ ਗਾ ਕੇ ਦਿੱਤੀ ਸ਼ਰਧਾਂਜਲੀ ਤੋਂ ਬਾਅਦ ਮੰਗੀ ਮੁਆਫ਼ੀ, ਦੇਖੋ ਵੀਡੀਓ

ਮਾਸਟਰ ਸਲੀਮ ਨੂੰ ਗਾਇਕੀ ਦੀ ਗੁੜਤੀ ਆਪਣੇ ਪਿਤਾ ਪੂਰਨ ਸ਼ਾਹ ਕੋਟੀ ਤੋਂ ਹੀ ਮਿਲੀ ਸੀ । ਮਾਸਟਰ ਸਲੀਮ ਦੀ ਦਿਲਚਸਪੀ ਬਚਪਨ ਤੋਂ ਹੀ ਗਾਇਕੀ ‘ਚ ਸੀ ਅਤੇ ਆਪਣੇ ਗਾਇਕੀ ਦੇ ਗੁਣ ਉਨ੍ਹਾਂ ਦੇ ਬਚਪਨ ‘ਚ ਹੀ ਵਿਖਾਈ ਦੇਣ ਲੱਗ ਪਏ ਸਨ ।

ਮਹਿਜ਼ ਅੱਠ ਸਾਲ ਦੀ ਉਮਰ ‘ਚ ਉਨ੍ਹਾਂ ਨੇ ਗੀਤ ‘ਚਰਖੇ ਦੀ ਘੂਕ’ ਦੂਰਦਰਸ਼ਨ ‘ਤੇ ਗਾ ਕੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਨੂੰ ਮੁਰੀਦ ਬਣਾ ਲਿਆ ਸੀ । ਇਸ ਗੀਤ ਤੋਂ ਬਾਅਦ ਹੀ ਉਨਾਂ ਨੂੰ ਨਾਮ ਮਿਲਿਆ ਮਾਸਟਰ ਸਲੀਮ । ਇਸ ਤੋਂ ਬਾਅਦ ਉਨਾਂ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਝਿਲਮਿਲ ਤਾਰੇ’ ਵਿੱਚ ਵੀ ਪਰਫਾਰਮ ਕਰਨਾ ਸ਼ੁਰੂ ਕੀਤਾ ।

master saleem,- image From instagram

ਹੋਰ ਪੜ੍ਹੋ : ਗਾਇਕ ਮਾਸਟਰ ਸਲੀਮ ਬਣੇ ਡਾਕਟਰ ਸਲੀਮ ਸ਼ਹਿਜ਼ਾਦਾ, ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਉਨਾਂ ਦੀ ਚਰਖੇ ਦੀ ਘੂਕ ਜਦੋਂ ਰਿਲੀਜ ਹੋਈ ਤਾਂ ਉਨਾਂ ਦੀ ਉਮਰ ਮਹਿਜ਼ ਦਸ ਸਾਲ ਸੀ । ਇਸ ਤੋਂ ਬਾਅਦ ਉਨਾਂ ਨੇ ਕਈ ਲਾਈਵ ਸ਼ੋਅ ਕੀਤੇ ਅਤੇ ਕਈ ਧਾਰਮਿਕ ਐਲਬਮ ਵੀ ਕੱਢੀਆਂ । ਉਨਾਂ ਦਾ ਗੀਤ ‘ਢੋਲ ਜਗੀਰੋ ਦਾ’ ਹਿੱਟ ਰਿਹਾ ਜਿਸਨੇ ਉਨਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ।

ਉਨਾਂ ਨੇ ਸੰਨ ੨੦੦੦ ਵਿੱਚ ਨਵੇਂ ਸਾਲ ਦੇ ਮੌਕੇ ਤੇ ਦੂਰਦਰਸ਼ਨ ‘ਤੇ ਸੂਫੀ ਗੀਤ ‘ਅੱਜ ਹੋਣਾ ਦੀਦਾਰ ਮਾਹੀ ਦਾ’ ਗਾਇਆ ਇਸ ਤੋਂ ਬਾਅਦ ੨੦੦੪ ‘ਚ ਉਨਾਂ ਨੇ ਮਾਤਾ ਦੀਆਂ ਕਈ ਭੇਂਟਾਂ ਵੀ ਗਾਈਆਂ। ਅੱਜ ਮਾਸਟਰ ਸਲੀਮ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਬਚਪਨ ‘ਚ ਗਾਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਗੀਤ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਬਚਪਨ ਤੋਂ ਗਾਇਕੀ ‘ਚ ਮਹਾਰਤ ਰੱਖਣ ਵਾਲੇ ਮਾਸਟਰ ਸਲੀਮ ਲੋਕਾਂ ਦੇ ਇੱਕਠ ‘ਚ ਗਾਉਂਦੇ ਸਨ।

You may also like