ਲਵਾਰਿਸ ਬੱਚੀਆਂ ਦੀ ਦੇਖਭਾਲ ਕਰਨ ਵਾਲੀ ਮਾਤਾ ਪ੍ਰਕਾਸ਼ ਕੌਰ ਪਦਮ ਸ਼੍ਰੀ ਨਾਲ ਸਨਮਾਨਿਤ

written by Rupinder Kaler | November 10, 2021

ਜਲੰਧਰ ਵਿੱਚ ਸਮਾਜ ਸੇਵੀ ਸੰਸਥਾ ਚਲਾਉਣ ਵਾਲੀ ਪ੍ਰਕਾਸ਼ ਕੌਰ (Parkash Kaur) ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ ਪ੍ਰਕਾਸ਼ ਕੌਰ ਵੱਲੋਂ ਚਲਾਈ ਜਾ ਰਹੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਲਵਾਰਿਸ ਬੱਚੀਆਂ ਦੀ ਦੇਖਭਾਲ ਕਰਦੀ ਆ ਰਹੀ ਹੈ । ਪ੍ਰਕਾਸ਼ ਕੌਰ ਪਿਛਲੇ 28 ਸਾਲਾਂ ਤੋਂ ਜਲੰਧਰ ਦੇ ਨਕੋਦਰ ਰੋਡ 'ਤੇ 'ਯੂਨੀਕ ਹੋਮ' ਨਾਂਅ ਦਾ ਆਸ਼ਰਮ ਚਲਾ ਰਹੀ ਹੈ ਜਿਸ ਵਿੱਚ ਉਹਨਾਂ ਕੁੜੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਲਵਾਰਿਸ ਹਾਲਤ ਵਿੱਚ ਉਹਨਾਂ ਦੇ ਮਾਪੇ ਛੱਡ ਗਏ ਸਨ ।

Pic Courtesy: twitter

ਹੋਰ ਪੜ੍ਹੋ :

ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਕਰਵਾਇਆ ‘ਤਾਂਤਰਿਕ ਹਵਨ’, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਇਹ ਹਵਨ

Pic Courtesy: twitter

ਪ੍ਰਕਾਸ਼ ਕੌਰ (Parkash Kaur) ਨੇ 1993 ਵਿੱਚ ਅੱਠ ਲਵਾਰਿਸ ਬੱਚੀਆਂ ਨਾਲ ਇਸ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ (Parkash Kaur)  ਲਗਭਗ 100 ਕੁੜੀਆਂ ਦੀ ਮਾਂ ਬਣ ਕੇ ਦੇਖਭਾਲ ਕਰ ਰਹੀ ਹੈ । ਇਹਨਾਂ ਕੁੜੀਆਂ ਵਿੱਚੋਂ 30 ਦਾ ਵਿਆਹ ਹੋ ਚੁੱਕਾ ਹੈ। ਬਾਕੀ 70 ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਹਨ ।

ਖ਼ਬਰਾਂ ਮੁਤਾਬਿਕ ਪ੍ਰਕਾਸ਼ ਕੌਰ (Parkash Kaur) ਇਹਨਾਂ ਕੁੜੀਆਂ ਦੀ ਦੇਖਭਾਲ ਇੱਕ ਮਾਂ ਵਾਂਗ ਕਰਦੀ ਹੈ । ਕੁੜੀਆਂ ਵੀ ਉਸ ਨੂੰ ਮਾਂ ਕਹਿੰਦੀਆਂ ਹਨ । ਪ੍ਰਕਾਸ਼ ਕੌਰ (Parkash Kaur) ਇਹਨਾਂ ਬੱਚੀਆਂ ਨੂੰ ਹਰ ਉਹ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੀ ਹੈ ਜਿਹੜੀ ਕਿਸੇ ਬੱਚੇ ਨੂੰ ਉਸ ਦੇ ਮਾਪਿਆਂ ਤੋਂ ਮਿਲਦੀ ਹੈ ।

You may also like