ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸਟਾਰਕਾਸਟ ਨੂੰ
ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸਟਾਰਕਾਸਟ ਨੂੰ
ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ (PTC Showcase) ‘ਚ ਇਸ ਵਾਰ ਅਦਾਕਾਰ ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਆਉਣਗੇ । ਇਸ ਸ਼ੋਅ ‘ਚ ਜਿੱਥੇ ਉਹ ਆਪਣੀ ਫ਼ਿਲਮ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਬਾਰੇ ਗੱਲਬਾਤ ਕਰਨਗੇ । ਇਸ ਦੇ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਨਗੇ । ਤੁਸੀਂ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਦਿਨ ਸ਼ੁੱਕਰਵਾਰ, 15 ਅਕਤੂਬਰ, ਰਾਤ 8:30 ਵਜੇ ਮਾਣ ਸਕਦੇ ਹੋ ।
image From instagram
ਹੋਰ ਪੜ੍ਹੋ : ਕਈ ਦਹਾਕਿਆਂ ਤੋਂ ਰੇਖਾ ਨਾਲ ਰਹਿਣ ਵਾਲੀ ਇਸ ਔਰਤ ਨੂੰ ਲੈ ਕੇ ਹੁੰਦੀਆਂ ਹਨ ਕਈ ਤਰ੍ਹਾਂ ਦੀਆਂ ਗੱਲਾਂ
ਦੱਸ ਦਈਏ ਕਿ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਟ੍ਰੇਲਰ ‘ਚ ਨਿਰੰਜਨ ਸਿੰਘ (ਜਸਵਿੰਦਰ ਭੱਲਾ) ਅਤੇ ਸਤਵੰਤ ਕੌਰ(ਸੀਮਾ ਕੌਸ਼ਲ) ਜੋ ਕਿ ਹਸਪਤਾਲ ‘ਚ ਨਜ਼ਰ ਆਉਂਦੇ ਨੇ ਤੇ ਕਹਿੰਦੇ ਨੇ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ ਤਾਂਹੀ ਅਸੀਂ ਪੰਜਵਾਂ ਬੱਚਾ ਜੰਮਨਾ ਚਾਹੁੰਦੇ ਹਾਂ।ਜਦੋਂ ਪੰਜਵੇਂ ਬੱਚੇ ਦੀ ਪਲੈਨਿੰਗ ਵਾਲੀ ਗੱਲ ਜਦੋਂ ਚਾਰੋਂ ਬੱਚਿਆਂ ਤੱਕ ਪਹੁੰਚੀ ਹਾਂ ਤਾਂ ਉਹ ਸ਼ਹਿਰ ਤੋਂ ਸਿੱਧਾ ਪਿੰਡ ਆਪਣੇ ਮਾਪਿਆਂ ਕੋਲ ਪਹੁੰਚ ਜਾਂਦੇ ਨੇ।
image From Instagram
ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਬੀਤੇ ਦਿਨ ਇਸ ਫ਼ਿਲਮ ਦਾ ਇੱਕ ਗੀਤ ਵੀ ਰਿਲੀਜ਼ ਹੋਇਆ ਹੈ । ਜਿਸ ਨੂੰ ਜੱਟੀ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਜਿਸ ‘ਚ ਜਸਵਿੰਦਰ ਭੱਲਾ ਨੇ ਵੀ ਆਪਣੀ ਆਵਾਜ਼ ਦਿੱਤੀ ਹੈ ।
View this post on Instagram
ਹਾਸਿਆਂ ਦੇ ਨਾਲ ਇਹ ਫ਼ਿਲਮ ਸਮਾਜਿਕ ਸੰਦੇਸ਼ ਵੀ ਦਿੰਦੇ ਹੋਈ ਨਜ਼ਰ ਆਵੇਗੀ। ਕਿਵੇਂ ਬੱਚੇ ਵੱਡੇ ਹੋ ਕਿ ਆਪੋ ਆਪਣੀ ਜ਼ਿੰਦਗੀਆਂ 'ਚ ਮਸ਼ਰੂਫ ਹੋ ਜਾਂਦੇ ਨੇ ਤੇ ਉਨ੍ਹਾਂ ਕੋਲ ਆਪਣੇ ਮਾਪਿਆਂ ਦੇ ਕੋਲ ਬੈਠਣ ਲਈ ਵੀ ਟਾਈਮ ਨਹੀਂ ਹੁੰਦਾ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
