ਮਿਰਜ਼ਾਪੁਰ ਦੇ ਅਦਾਕਾਰ ਰਾਜੇਸ਼ ਤੈਲੰਗ ਨੇ ਸੜਕ ‘ਤੇ ਵੇਚ ਰਹੇ ਰਾਮ ਲੱਡੂ, ਤਸਵੀਰ ਸ਼ੇਅਰ ਕਰਕੇ ਕਿਹਾ ‘ਲਾਕਡਾਊਨ ਖੁੱਲੇ ਤਾਂ ਫਿਰ ਕੰਮ ਤੇ ਲੱਗੀਏ’

written by Rupinder Kaler | May 28, 2021 02:27pm

ਮਿਰਜ਼ਾਪੁਰ ਵਿੱਚ ਗੁੱਡੂ ਬਈਆ ਦੇ ਪਿਤਾ ਦਾ ਕਿਰਦਾਰ ਨਿਭਾਉਣ ਚੁੱਕੇ ਅਦਾਕਾਰ ਰਾਜੇਸ਼ ਤੈਲੰਗ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਫੋਟੋ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਲਾਕਡਾਊਨ ਖੁੱਲੇ, ਕੋਰੋਨਾ ਜਾਏ ਤਾਂ ਫਿਰ ਤੋਂ ਧੰਦੇ ਤੇ ਲੱਗੀਏ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਰਜਾਪੁਰ ਦੇ ਦੋ ਸੀਜ਼ਨ ਰਿਲੀਜ਼ ਹੋਏ ਹਨ । ਜਿਸ ਵਿੱਚ ਰਾਜੇਸ਼ ਤੈਲੰਗ ਨੇ ਅਹਿਮ ਭੂਮਿਕਾ ਨਿਭਾਈ ਹੈ ।

Pic Courtesy: twitter

ਹੋਰ ਪੜ੍ਹੋ :

ਜਦੋਂ ਦੂਰਦਰਸ਼ਨ ਨੇ ਮਾਧੁਰੀ ਦੀਕਸ਼ਿਤ ਨੂੰ ਕਰ ਦਿੱਤਾ ਸੀ ਰਿਜੈੱਕਟ, ਨਹੀਂ ਕਰ ਪਾਈ ਸੀ ਡੈਬਿਊ

ਉਹਨਾਂ ਦੀ ਅਦਾਕਾਰੀ ਨੂੰ ਦੇਖਦੇ ਹੋਏ ਲੋਕਾਂ ਨੇ ਉਹਨਾਂ ਦੀ ਤਾਰੀਫ ਵੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕਲਾਕਾਰਾਂ ਦਾ ਹਾਲ ਦੱਸਿਆ ਹੈ ।

Pic Courtesy: twitter

ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਕਡਾਊਨ ਕਰਕੇ ਜ਼ਿਆਦਾਤਰ ਕਲਾਕਾਰ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ । ਅਦਾਕਾਰ ਦੀ ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ । ਤਸਵੀਰ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ।

You may also like