ਮਿਸ ਪੂਜਾ ਅਤੇ ਹਰਸਿਮਰਨ ਦਾ ਨਵਾਂ ਗੀਤ ‘ਕਿਲ ਬਿਲ’ ਰਿਲੀਜ਼, ਵੇਖੋ ਵੀਡੀਓ

written by Shaminder | April 21, 2022 03:47pm

ਮਿਸ ਪੂਜਾ (Miss Pooja) ਅਜਿਹੀ ਗਾਇਕਾ ਹੈ, ਜਿਸ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਹ ਪਿਛਲੇ ਲੰਮੇ ਅਰਸੇ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ (Song) ਦਿੰਦੀ ਆ ਰਹੀ ਹੈ । ਮਿਸ ਪੂਜਾ ਅਤੇ ਹਰਸਿਮਰਨ ਦਾ ਨਵਾਂ ਗੀਤ ‘ਕਿਲ ਬਿਲ’ (Kill Bill) ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਬਲਵਾਨ ਬਰਾੜ ਨੇ ਲਿਖੇ ਹਨ ਅਤੇ ਮਿਊਜ਼ਿਕ ਨਰੇਸ਼ ਚੌਹਾਨ ਨੇ ਦਿੱਤਾ ਹੈ ।

miss pooja song image From miss pooja song

ਹੋਰ ਪੜ੍ਹੋ : ਭਾਈ ਹਰਜਿੰਦਰ ਸਿੰਘ ਜੀ ਪਹੁੰਚੇ ਮਿਸ ਪੂਜਾ ਦੇ ਘਰ, ਗਾਇਕਾ ਨੇ ਤਸਵੀਰ ਕੀਤੀ ਸਾਂਝੀ

ਫੀਚਰਿੰਗ ‘ਚ ਮਿਸ ਪੂਜਾ ਵੀ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਗੱਭਰੂ ਦੇ ਮੋਢੇ ਦੇ ਨਾਲ ਮੋਢੇ ਲਾ ਕੇ ਖੜੀ ਰਹਿੰਦੀ ਹੈ । ਹਾਲਾਤ ਭਾਵੇਂ ਚੰਗੇ ਹੋਣ ਜਾਂ ਫਿਰ ਮਾੜੇ, ਉਹ ਕਦੇ ਵੀ ਆਪਣੇ ਪ੍ਰੇਮੀ ਨੂੰ ਹਾਰ ਨਹੀਂ ਮੰਨਣ ਦਿੰਦੀ ਅਤੇ ਗੱਭਰੂ ਦੇ ਵੈਰੀਆਂ ਨੂੰ ਵੀ ਜਵਾਬ ਦੇ ਦਿੰਦੀ ਹੈ ।

miss pooja , image From miss pooja song

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਮਿਸ ਪੂਜਾ ਨੇ ਪੰਜਾਬੀ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਅੱਜ ਕੱਲ੍ਹ ਉਹ ਵਿਦੇਸ਼ ‘ਚ ਹੀ ਨਜ਼ਰ ਆਉਂਦੀ ਹੈ ਅਤੇ ਪੀਟੀਸੀ ਦੇ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ ‘ਚ ਬਤੌਰ ਜੱਜ ਵੀ ਉਹ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Miss Pooja (@misspooja)

 

You may also like