ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੀਡੀਓ ਕੀਤਾ ਸਾਂਝਾ

written by Shaminder | December 14, 2021

ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ (Harnaaz Kaur Sandhu)  ਜਿਸ ਨੇ ਮਿਸ ਯੂਨੀਵਰਸ 2021 (Miss Universe 2021) ਦਾ ਖਿਤਾਬ ਆਪਣੇ ਨਾਂਅ ਕੀਤਾ ਹੈ । 21 ਸਾਲ ਬਾਅਦ ਇਹ ਖਿਤਾਬ ਜਿੱਤ ਕੇ ਪੂਰੀ ਦੁਨੀਆ ‘ਚ ਦੇਸ਼ ਹੀ ਨਹੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ । ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਕੌਰ ਸੰਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  (Sachkhand Sri Harmandir Sahib)  ‘ਚ ਨਤਮਸਤਕ ਹੋਈ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ।ਇਸ ਮੌਕੇ ਉਸ ਦੇ ਨਾਲ ਉਸ ਦੇ ਮਾਤਾ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ ।

Harnaz Kaur Sandhu FAMILY image from Instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਏ.ਪੀ. ਢਿੱਲੋਂ ਦੇ ਗੀਤਾਂ ‘ਤੇ ਝੂਮਦੀ ਨਜ਼ਰ ਆਈ, ਵੀਡੀਓ ਹੋ ਰਿਹਾ ਵਾਇਰਲ

ਇਸ ਦਾ ਇੱਕ ਵੀਡੀਓ ਹਰਨਾਜ਼ ਕੌਰ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਨਾਜ਼ ਸੰਧੂ ਨੇ ਲਿਖਿਆ ਕਿ ‘ਵਿਸ਼ਵਾਸ਼ ਅਦ੍ਰਿਸ਼ ਹੈ, ਇਹ ਮਹਿਸੂਸ ਕੀਤਾ ਜਾ ਸਕਦਾ ਹੈ । ਇਹ ਉਹ ਭਾਵਨਾ ਹੈ ਜੋ ਮੇਰੇ ਦਿਲ ‘ਚ ਹੈ।ਮੇਰੇ ਅਤੇ ਮੇਰੇ ਪਰਿਵਾਰ ਅਤੇ ਤੁਹਾਡੇ ਸਭ ਵੱਲੋਂ ਮੇਰੇ ‘ਤੇ ਕੀਤੀ ਗਈ ਆਸ਼ੀਰਵਾਦ ਦੀ ਵਰਖਾ ਅਤੇ ਵਿਸ਼ਵਾਸ਼ ਹੈ’।

Harnaaz Sandhu Miss universe image from Instagram

ਇਸ ਦੇ ਨਾਲ ਹੀ ਚੰਡੀਗੜ੍ਹ ਆਪਣੇ ਘਰ ਪਹੁੰਚਣ ‘ਤੇ ਉਹ ਢੋਲ ਦੀ ਥਾਪ ‘ਤੇ ਨੱਚਦੀ ਹੋਈ ਨਜ਼ਰ ਆਈ । ਹਰਨਾਜ਼ ਕੌਰ ਸੰਧੂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ ।ਦੱਸ ਦਈਏ ਕਿ ਹਰਨਾਜ਼ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਹੈ ਅਤੇ ਹਰ ਕੋਈ ਹਰਨਾਜ਼ ਦੀ ਇਸ ਪ੍ਰਾਪਤੀ ‘ਤੇ ਉਸ ਨੂੰ ਵਧਾਈ ਦੇ ਰਿਹਾ ਹੈ ।

ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਨੇ ਵੀ ਉਸ ਨੂੰ ਵਧਾਈ ਦਿੱਤੀ ਹੈ । ਸਾਬਕਾ ਮਿਸਰ ਯੂਨੀਵਰਸ ਲਾਰਾ ਦੱਤਾ ਅਤੇ ਮਿਸ ਵਰਲਡ ਪ੍ਰਿਯੰਕਾ ਚੋਪੜਾ ਨੇ ਵੀ ਮਿਸ ਯੂਨੀਵਰਸ ਹਰਨਾਜ਼ ਨੂੰ ਵਧਾਈ ਦਿੱਤੀ ਹੈ । ਆਪਣੇ ਟਵਿੱਟਰ ਅਕਾਊਂਟ 'ਤੇ ਹਰਨਾਜ਼ ਨੂੰ ਟੈਗ ਕਰਦੇ ਹੋਏ ਲਾਰਾ ਦੱਤਾ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਲਿਖਿਆ ਹੈ, 'ਮੁਬਾਰਕ ਹੋ ਹਰਨਾਜ਼। ਇਸ ਕਲੱਬ ਵਿੱਚ ਤੁਹਾਡਾ ਸੁਆਗਤ ਹੈ। ਇਸ ਦੇ ਲਈ ਅਸੀਂ ੨੧ ਸਾਲ ਇੰਤਜ਼ਾਰ ਕੀਤਾ। ਤੁਸੀਂ ਸਾਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।''

You may also like