ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਪਹੁੰਚੀ ਭਾਰਤ, ਇਸ ਤਰ੍ਹਾਂ ਹੋਇਆ ਏਅਰਪੋਰਟ ‘ਤੇ ਸਵਾਗਤ

written by Shaminder | December 16, 2021

ਮਿਸ ਯੂਨੀਵਰਸ (Miss Universe) ਦਾ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਕੌਰ ਸੰਧੂ (Harnaaz Kaur Sandhu) ਵਤਨ ਪਰਤ ਆਈ ਹੈ । ਦੇਸ਼ ਪਰਤਣ ‘ਤੇ ਸਭ ਉਸ ਦੇ ਸਵਾਗਤ ‘ਚ ਲੋਕ  ਜੁਟੇ ਨਜ਼ਰ ਆਏ ਅਤੇ ਏਅਰਪੋਰਟ ‘ਤੇ ਉੁਨ੍ਹਾਂ ਨੂੰ ਰਿਸੀਵ ਕਰਨ ਦੇ ਲਈ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ । ਇਸ ਦੇ ਨਾਲ ਹੀ ਜਿਉਂ ਹੀ ਹਰਨਾਜ਼ ਕੌਰ ਸੰਧੂ ਦੇ ਵਾਪਸ ਪਰਤਣ ਦੀ ਖ਼ਬਰ ਲੋਕਾਂ ਨੂੰ ਮਿਲੀ ਤਾਂ ਉਸ ਦੇ ਪ੍ਰਸ਼ੰਸਕ ਵੱਡੀ ਗਿਣਤੀ ‘ਚ ਮੌਕੇ ‘ਤੇ ਪਹੁੰਚ ਗਏ ਅਤੇ ਉਸ ਦੇ ਨਾਲ ਸੈਲਫੀਆਂ ਲੈਣ ਲੱਗ ਪਏ । ਦੱਸ ਦਈਏ ਕਿ ਹਰਨਾਜ਼ ਕੌਰ ਸੰਧੂ ਨੇ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਦੇਸ਼ ਅਤੇ ਦੁਨੀਆ ‘ਚ ਪੰਜਾਬ ਹੀ ਨਹੀਂ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ।

Harnaaz Sandhu . image From instagram

ਹੋਰ ਪੜ੍ਹੋ : ਅਦਾਕਾਰ ਜੇਠਾ ਲਾਲ ਉਰਫ ਦਿਲੀਪ ਜੋਸ਼ੀ ਦੀ ਧੀ ਦਾ ਹੋਇਆ ਵਿਆਹ, ਅਦਾਕਾਰ ਨੇ ਭਾਵੁਕ ਪੋਸਟ ਕੀਤੀ ਸਾਂਝੀ

ਹਰਨਾਜ਼ ਦੇ ਸਵਾਗਤ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਨਾਜ਼ ਕੌਰ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ ਅਤੇ ਉਸ ਨਾਲ ਸੈਲਫੀਆਂ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।

Harnaz Kaur Sandhu FAMILY image from Instagram

ਭਾਰਤ ਦੀ 21 ਸਾਲਾ ਹਰਨਾਜ਼ ਕੌਰ ਸੰਧੂ ਨੇ ਸੁੰਦਰਤਾ ਪ੍ਰਤੀਯੋਗਤਾ ਦਾ ਇਹ ਮਾਣਮੱਤਾ ਖਿਤਾਬ ਜਿੱਤਿਆ ਹੈ। ਇਜ਼ਰਾਈਲ 'ਚ ਆਯੋਜਿਤ ਇਸ ਸਮਾਰੋਹ 'ਚ ਮਿਸ ਯੂਨੀਵਰਸ 2021 ਦੇ ਐਲਾਨ ਤੋਂ ਬਾਅਦ ਮਿਸ ਯੂਨੀਵਰਸ 2020 ਐਂਡਰੀਆ ਮੇਜ਼ਾ ਨੇ ਹਰਨਾਜ਼ ਦੇ ਸਿਰ 'ਤੇ ਹੀਰਿਆਂ ਦਾ ਖੂਬਸੂਰਤ ਤਾਜ ਸਜਾਇਆ।ਹਰਨਾਜ਼ ਕੌਰ ਸੰਧੂ ਦਾ ਸਬੰਧ ਪੰਜਾਬ ਦੇ ਬਟਾਲਾ ਸ਼ਹਿਰ ਦੇ ਇੱਕ ਪਿੰਡ ਦੇ ਨਾਲ ਹੈ ਜਿੱਥੋਂ ਦੀ ਉਹ ਜੰਮਪਲ ਹੈ ।

 

View this post on Instagram

 

A post shared by Viral Bhayani (@viralbhayani)

ਜਿਸ ਤੋਂ ਬਾਅਦ ਉਹ ਚੰਡੀਗੜ੍ਹ ‘ਚ ਆਪਣੇ ਮਾਪਿਆਂ ਦੇ ਨਾਲ ਰਹਿ ਰਹੀ ਸੀ । ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਦੇ ਨਾਲ ਹੀ ਹਰਨਾਜ਼ ਕੌਰ ਸੰਧੂ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਹਨ ।ਉਸ ਨੂੰ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਦੀ ਮੁੱਖ ਰਾਜਦੂਤ ਵਜੋਂ ਸਮਾਗਮਾਂ, ਪਾਰਟੀਆਂ, ਚੈਰਿਟੀਜ਼, ਪ੍ਰੈਸ ਕਾਨਫਰੰਸਾਂ ਵਿੱਚ ਜਾਣਾ ਪੈਂਦਾ ਹੈ।

 

 

You may also like