'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਨਾਲ ਨਜ਼ਰ ਆਉਣਗੇ ਸਿੱਮੀ ਚਾਹਲ , ਫਰਸਟ ਲੁੱਕ ਆਇਆ ਸਾਹਮਣੇ , ਦੇਖੋ ਵੀਡੀਓ

written by Aaseen Khan | December 31, 2018

'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਨਾਲ ਨਜ਼ਰ ਆਉਣਗੇ ਸਿੱਮੀ ਚਾਹਲ , ਫਰਸਟ ਲੁੱਕ ਆਇਆ ਸਾਹਮਣੇ , ਦੇਖੋ ਵੀਡੀਓ : 2017 'ਚ ਰਿਲੀਜ਼ ਹੋਈ ਮੰਜੇ ਬਿਸਤਰੇ ਉਹ ਪੰਜਾਬੀ ਫਿਲਮ ਜਿਸ ਨੇ ਸਿਨੇਮਾ ਘਰਾਂ 'ਚ ਧੂਮ ਮਚਾ ਦਿੱਤੀ ਸੀ। ਗਿੱਪੀ ਗਰੇਵਾਲ ਸਟਾਰਰ ਫਿਲਮ ਮੰਜੇ ਬਿਸਤਰੇ ਕਾੱਮੇਡੀ ਡਰਾਮਾ ਫਿਲਮ ਸੀ , ਜਿਸ ਨੇ ਦਰਸ਼ਕਾਂ ਦੀਆਂ ਹਸਾ ਹਸਾ ਢਿੱਡੀ ਪੀੜਾਂ ਪਾ ਦਿੱਤੀਆਂ ਸਨ। ਮੰਜੇ ਬਿਸਤਰੇ 2 ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ , ਜਿਸ ਦਾ ਕੁਝ ਸਮੇਂ ਪਹਿਲਾਂ ਛੋਟਾ ਜਿਹਾ ਟੀਜ਼ਰ ਲਾਂਚ ਕੀਤਾ ਗਿਆ ਸੀ , ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਮੰਜੇ ਬਿਸਤਰੇ 2 ਵੀ ਬਹੁਤ ਸਾਰਾ ਧਮਾਲ ਕਰਨ ਵਾਲੀ ਹੈ। ਹੁਣ ਫਿਲਮ ਦੇ ਇੰਤਜ਼ਾਰ ਦੀਆਂ ਘੜੀਆਂ ਕਰੀਬ ਆ ਚੁੱਕੀਆਂ ਹਨ। ਕਲਾਕਾਰ ਗਿੱਪੀ ਗਰੇਵਾਲ ਨੇ ਫਿਲਮ 'ਮੰਜੇ ਬਿਸਤਰੇ 2' ਦਾ ਪਹਿਲਾ ਲੁੱਕ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ।

https://www.instagram.com/p/BsCjd8-HjZe/
ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਇਸ ਬਾਰ ਮੰਜੇ ਬਿਸਤਰੇ ਪੰਜਾਬ 'ਚ ਨਹੀਂ ਬਲਕਿ ਫਿਲਮ ਦੀ ਪੂਰੀ ਕਾਸਟ ਕੈਨੇਡਾ 'ਚ ਇਕੱਠੇ ਕਰਨ ਲਈ ਪਹੁੰਚੀ ਹੈ, ਜਿਸ ਦੀ ਝਲਕ ਇਸ ਪੋਸਟਰ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਜਿਥੋਂ ਤੱਕ ਫਿਲਮ ਦੇ ਟੀਜ਼ਰ ਦਾ ਸਵਾਲ ਹੈ ਤਾਂ ਉਸ ਦਾ ਵੀ ਗਿੱਪੀ ਗਰੇਵਾਲ ਵੱਲੋਂ ਇਸ ਪੋਸਟ 'ਚ ਖੁਲਾਸਾ ਕੀਤਾ ਗਿਆ ਹੈ ਜੋ ਕਿ 2 ਜਨਵਰੀ ਨੂੰ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਮੰਜੇ ਬਿਸਤਰੇ 2 'ਚ ਵੀ ਲੱਗਭਗ ਉਹ ਹੀ ਸਟਾਰਕਾਸਟ ਕੰਮ ਕਰ ਰਹੀ ਹੈ ਜੋ ਕਿ ਮੰਜੇ ਬਿਸਤਰੇ ਦੇ ਪਹਿਲੇ ਭਾਗ 'ਚ ਸਨ। ਜਿੰਨ੍ਹਾਂ 'ਚ ਕਾਫੀ ਵੱਡੇ ਵੱਡੇ ਨਾਮ ਸ਼ਾਮਿਲ ਹਨ ਜਿਵੇਂ ਕਿ ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ , ਹੌਬੀ ਧਾਲੀਵਾਲ , ਬੀ ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ‘ਚ ਐਨਾ ਐਟੀਟਿਊਡ !! ਦੇਖੋ ਵੀਡੀਓ

https://www.instagram.com/p/BsCcpDaHxi6/
ਖਾਸ ਗੱਲ ਇਹ ਹੈ ਕਿ ਇਸ ਵਾਰ ਗਿੱਪੀ ਗਰੇਵਾਲ ਨਾਲ ਲੀਡ ਰੋਲ 'ਚ ਸਿੱਮੀ ਚਾਹਲ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਪੋਸਟਰ ਅਤੇ ਟੀਜ਼ਰ ਦੀ ਅਨਾਊਸਮੈਂਟ ਵੀਡੀਓ ਪਾ ਕੇ ਵੀ ਕੀਤੀ ਹੈ। ਫਿਲਮ ਨੂੰ ਪ੍ਰੋਡਿਊਸ , ਫਿਲਮ ਦਾ ਕਹਾਣੀ ਅਤੇ ਲੀਡ ਰੋਲ ਗਿੱਪੀ ਗਰੇਵਾਲ ਹੀ ਨਿਭਾ ਰਹੇ ਹਨ। ਮੰਜੇ ਬਿਸਤਰੇ 2 ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਪੰਜਾਬੀ ਇੰਡਸਟਰੀ ਦੇ ਹੋਣਹਾਰ ਡਾਇਰੈਕਟਰ ਬਲਜੀਤ ਸਿੰਘ ਦੀਓ। ਫਿਲਮ 'ਮੰਜੇ ਬਿਸਤਰੇ 2' , 12 ਅਪ੍ਰੈਲ 2019 ਨੂੰ ਵੱਡੇ ਪਰਦੇ 'ਤੇ ਧਮਾਲ ਮਚਾਉਣ ਲਈ ਆ ਰਹੀ ਹੈ।

You may also like