ਲਾਵਾਂ ਫ਼ੇਰੇ ਦੀ ਰਿਕੋਰਡ ਤੋੜ ਕਮਾਈ, ਪੈਡਮੇਨ ਨੂੰ ਛੱਡਿਆ ਪਿੱਛੇ

Written by  Gulshan Kumar   |  March 06th 2018 07:04 AM  |  Updated: March 06th 2018 07:04 AM

ਲਾਵਾਂ ਫ਼ੇਰੇ ਦੀ ਰਿਕੋਰਡ ਤੋੜ ਕਮਾਈ, ਪੈਡਮੇਨ ਨੂੰ ਛੱਡਿਆ ਪਿੱਛੇ

ਪ੍ਰਿੰਸ ਔਫ਼ ਪੰਜਾਬੀ ਮਿਉਜ਼ਿਕ ਤੇ ਫ਼ਿਲਮ ਇੰਡਸਟਰੀ ਰੌਸ਼ਨ ਪ੍ਰਿੰਸ ਲਈ ਇਹ ਸਾਲ ਬੇਹੱਦ ਖਾਸ ਰਿਹਾ। ਉਹਨਾਂ ਦੀ ਫ਼ਿਲਮ ਲਾਵਾਂ ਫ਼ੇਰੇ ਲਈ ਹੁਣ ਤੱਕ ਪੰਜਾਬੀ ਫ਼ਿਲਮ ਲਵਰਸ ਵਿੱਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਲਾਵਾਂ ਫੇਰੇ ਇਸ ਸਾਲ ਦੀ ਹੁਣ ਤੱਕ ਦੀ ਸੂਪਰ ਹਿੱਟ ਪੰਜਾਬੀ ਫ਼ਿਲਮ ਜਾ ਰਹੀ ਹੈ। ਲਾਵਾਂ ਫ਼ੇਰੇ 16 ਫ਼ਰਬਰੀ ਨੂੰ ਰੀਲੀਜ਼ ਹੋਈ ਸੀ । ਤੇ ਉਸ ਤੋਂ ਇਕ ਹਫ਼ਤਾ ਪਹਿਲਾਂ 9 ਫ਼ਰਬਰੀ ਨੂੰ ਰੀਲੀਜ਼ ਹੋਈ ਸੀ, ਮਿਸਟਰ ਖਿਲਾੜੀ ਅਕਸ਼ੇ ਕੁਮਾਰ ਦੀ ਫ਼ਿਲਮ ਪੈਡਮੇਨ।

ਤੇ ਜੇ ਅਸਟਰੇਲੀਆ ਵਿੱਚ ਦੋਨਾਂ ਦੀ ਕਮਾਈ ਬਾਰੇ ਗੱਲਬਾਤ ਕੀਤੀ ਜਾਵੇ ਤਾਂ 3 ਮਾਰਚ ਤੱਕ ਪੈਡਮੇਨ ਦੀ ਕਮਾਈ ਰਹੀ AU$ 296,779 ਤੇ ਲਾਵਾਂ ਫ਼ੇਰੇ ਦੀ ਕਮਾਈ ਰਹੀ AU$ 301,215..। ਇਸ ਸਾਰੀ ਜਾਣਕਾਰੀ ਦਾ ਵੇਰਵਾ ਰੌਸਨ ਪ੍ਰਿੰਸ Roshan Prince ਨੇ ਆਪਣੇ ਫੇਕਬੂਕ ਪੇਜ਼ ਤੇ ਦਿੱਤਾ। ਕਮਾਈ ਵਿੱਚ ਪੈਡਮੇਨ ਨੂੰ ਪਿੱਛੇ ਛੱਡਣ ਕਰਕੇ ਪੂਰੀ ਟੀਮ ਖੁਸ਼ ਹੈ। ਵੈਸੇ ਜੇ ਹੁਣ ਗੱਲ ਰੌਸ਼ਨ ਪ੍ਰਿੰਸ ਦੀ ਕੀਤੀ ਜਾਵੇ, ਤਾਂ ਹੁਣ ਉਹਨਾਂ ਦੀਆਂ ਨਜ਼ਰਾਂ ਆਪਣੀ ਆਉਣ ਵਾਲੀ ਮੂਵੀ ਸੂਬੇਦਾਰ ਜੋਗਿੰਦਰ ਸਿੰਘ ਤੇ ਟਿਕੀਆਂ ਨੇ। ਜਿਸ ਵਿਚ ਉਹ ਸਵਰਨ ਸਿੰਘ ਦਾ ਕਿਰਦਾਰ ਨਿਭਾ ਰਹੇ ਨੇ।

Edited By: Gourav Kochhar


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network