ਇਹਨੂੰ ਕਹਿੰਦੇ ਨੇ ਗਾਣਾ , ਵਰਨਾ ਅੱਜ ਕੱਲ ਤਾਂ ਇੰਡਸਟਰੀ 'ਚ ਤਾਂ ਗਾਣੇ ਨਹੀਂ ਮਜ਼ਾਕ ਹੋ ਰਿਹਾ - ਬੀ ਪਰਾਕ , ਦੇਖੋ ਵੀਡੀਓ

written by Aaseen Khan | January 04, 2019

ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਨੇ ਆਪਣੇ ਗਾਣਿਆਂ ਅਤੇ ਸੰਗੀਤ ਨਾਲ ਬਾਲੀਵੁੱਡ ਹੀ ਨਹੀਂ ਬਲਕਿ ਪੂਰੀ ਦੁਨੀਆਂ ਨੂੰ ਆਪਣਾ ਦੀਵਾਨਾਂ ਬਣਾਇਆ ਹੈ। ਸੁੱਖੀ ਜਲਦ ਹੀ ਆਪਣਾ ਨਵਾਂ ਗਾਣਾ 'ਕੋਕਾ' ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰਨ ਜਾ ਰਹੇ ਹਨ। ਗਾਣੇ ਦਾ ਟੀਜ਼ਰ ਲਾਂਚ ਕਰ ਦਿੱਤਾ ਗਿਆ ਹੈ ਜਿਸ 'ਚ ਇੱਕ ਪੁਰਾਣੇ ਸੰਗੀਤ ਅਤੇ ਗਾਣੇ ਨੂੰ ਸੁੱਖੀ ਮਿਊਜ਼ੀਕਲ ਡਾਕਟਜ਼ ਨੇ ਆਪਣੇ ਅੰਦਾਜ਼ 'ਚ ਨਵਾਂ ਰੂਪ ਦਿੱਤਾ ਹੈ।

https://www.instagram.com/p/BsKubZPhTmG/

ਗਾਣੇ 'ਤੇ ਪੂਰੀ ਮਿਊਜ਼ਿਕ ਇੰਡਸਟਰੀ 'ਚੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਪਰ ਸਭ ਤੋਂ ਅਨੋਖੀ ਅਤੇ ਵੱਖਰੀ ਪ੍ਰਤੀਕਿਰਿਆ ਆਈ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ ਪਰਾਕ ਦੀ। ਉਹਨਾਂ ਗਾਣੇ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ''ਇਹਨੂੰ ਕਹਿੰਦੇ ਨੇ ਗਾਣਾ , ਹਜੇ ਤਾਂ ਟੀਜ਼ਰ ਆ ਵਰਨਾ ਅੱਜ ਕੱਲ ਤਾਂ ਇੰਡਸਟਰੀ 'ਚ ਤਾਂ ਗਾਣੇ ਨਹੀਂ ਮਜ਼ਾਕ ਹੋ ਰਿਹਾ , ਪੂਰੇ ਗਾਣੇ ਲਈ ਤਿਆਰ ਹੋ ਜਾਓ"। ਬੀ ਪਰਾਕ ਦੇ ਇਹ ਬੋਲ ਆਪਣੇ ਆਪ 'ਚ ਹੀ ਬਹੁਤ ਕੁਝ ਦਰਸਾ ਰਹੇ ਹਨ।

ਹੋਰ ਪੜ੍ਹੋ : ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ ‘ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ

https://www.instagram.com/p/BsIdwD5AZTN/

ਉੱਥੇ ਹੀ ਗਾਣੇ ਨੂੰ ਹੋਰ ਵੀ ਕਈ ਵੱਡੀਆਂ ਸਖਸ਼ੀਅਤਾਂ ਨੇ ਸ਼ੇਅਰ ਕੀਤਾ ਹੈ , ਅਤੇ ਪੂਰੇ ਗਾਣੇ ਲਈ ਉਤਸੁਕਤਾ ਜ਼ਾਹਿਰ ਕੀਤੀ ਹੈ। ਇਸ ਗਾਣੇ ਦੇ ਬੋਲ ਅਤੇ ਕੰਪੋਜ਼ ਜਾਨੀ ਨੇ ਕੀਤਾ ਹੈ । ਕੋਕਾ ਗਾਣੇ ਦੀ ਵੀਡਿਓ ਅਰਵਿੰਦਰ ਖਹਿਰਾ ਅਤੇ ਉਹਨਾਂ ਦੀ ਟੀਮ ਨੇ ਕੀਤੀ ਹੈ । ਭਾਵੇਂ ਇਹ ਗਾਣਾ 9  ਜਨਵਰੀ ਨੂੰ ਰਿਲੀਜ਼ ਹੋਣਾ ਹੈ ਪਰ ਲੋਕ ਇਸ ਦੇ ਟੀਜ਼ਰ ਨੂੰ ਬਹੁਤ ਪਸੰਦ ਕਰ ਰਹੇ ਹਨ ਕਿਉਂਕਿ ਇਹ ਗਾਣਾ ਪੰਜਾਬ ਦੇ ਲੋਕ ਗੀਤਾਂ ਦਾ ਹੀ ਇੱਕ ਰੂਪ ਹੈ । ਗਾਣੇ ਦਾ ਟੀਜ਼ਰ ਕੁਝ ਹੀ ਸਮੇਂ 'ਚ ਵਾਇਰਲ ਹੋ ਗਿਆ ਹੈ ਅਤੇ ਪੂਰੇ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

You may also like