
ਦੇਸ਼ ਭਰ ‘ਚ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ (janam ashtami 2022) ਦੀਆਂ ਧੂੰਮਾਂ ਹਨ । ਹਰ ਕੋਈ ਸ਼੍ਰੀ ਕ੍ਰਿਸ਼ਨ ਦੇ ਰੰਗ ‘ਚ ਰੰਗਿਆਂ ਹੋਇਆ ਨਜ਼ਰ ਆ ਰਿਹਾ ਹੈ । ਇਸ ਮੌਕੇ ਦੇਬੀਨਾ ਬੈਨਰਜੀ (Debina Bonnerjee) ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਆਪਣੀ ਧੀ ਦੀ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਇੱਕ ਪਾਸੇ ਉਸ ਦੇ ਪਤੀ ਗੁਰਮੀਤ ਚੌਧਰੀ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਉਸ ਦੀ ਧੀ ਰਾਧਾ ਰਾਣੀ ਦੇ ਰੂਪ ‘ਚ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਡਿਜੀਟਲ ਪਲੈਟਫਾਰਮ ‘ਤੇ ਹੋਵੇਗਾ ਡੈਬਿਊ, ‘ਜੋਗੀ’ ਫ਼ਿਲਮ ‘ਚ ਆਉਣਗੇ ਨਜ਼ਰ
ਇਸ ਤੋਂ ਇਲਾਵਾ ਅਦਾਕਾਰਾ ਨੇ ਬੰਗਾਲੀ ਸਮੁਦਾਇ ਵੱਲੋਂ ਕੀਤੀ ਜਾਣ ਵਾਲੀ ਖ਼ਾਸ ਰਸਮ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ਨੂੰ ਕਿ ਰਾਈਸ ਸੈਰੇਮਨੀ ਵੀ ਕਿਹਾ ਜਾਂਦਾ ਹੈ ।ਇਸ ਰਸਮ ‘ਚ ਬੱਚੀ ਨੂੰ ਪਹਿਲੀ ਵਾਰ ਚੌਲ ਖਵਾਏ ਗਏ । ਯਾਨੀ ਕਿ ਬੱਚੀ ਨੇ ਪਹਿਲੀ ਵਾਰ ਠੋਸ ਆਹਾਰ ਖਾਧਾ ਹੈ ।
ਹੋਰ ਪੜ੍ਹੋ : ਸੁੱਖਾ ਕਾਹਲੋਂ ਵਾਂਗ ਦਿਖਣ ਵਾਲਾ ਗੁਰਦਾਸਪੁਰ ਦਾ ਹਰਪਾਲ ਕਰਦਾ ਹੈ ਦਿਹਾੜੀ, ਹੁਣ ਫ਼ਿਲਮ ‘ਚ ਕੰਮ ਕਰਨ ਦਾ ਮਿਲਿਆ ਮੌਕਾ
ਇਸ ਰਸਮ ਦਾ ਵੀਡੀਓ ਸਾਂਝਾ ਕਰਦੇ ਹੋਏ ਦੇਬੀਨਾ ਨੇ ਲਿਖਿਆ ਕਿ ‘ਅੱਜ ਲੀਆਨਾ ਦੀ ਰਾਈਸ ਸੈਰੇਮਨੀ ਸੀ। ਅੱਜ ਉਸ ਨੇ ਪਹਿਲੀ ਵਾਰ ਠੋਸ ਆਹਾਰ ਖਾਧਾ । ਇਹ ਬੰਗਾਲੀ ਪਰਿਵਾਰਾਂ ‘ਚ ਨਿਭਾਈ ਜਾਣ ਵਾਲੀ ਇੱਕ ਪ੍ਰੰਪਰਾ ਹੈ। ਜੋ ਬੱਚਿਆਂ ਦੇ ਥੋੜਾ ਵੱਡੇ ਹੋਣ ‘ਤੇ ਨਿਭਾਈ ਜਾਂਦੀ ਹੈ ।

ਜਦੋਂ ਉਹ ਕੁਝ ਖਾਣ ਦੇ ਲਾਇਕ ਹੋ ਜਾਂਦੇ ਹਨ ।ਲਿਆਨਾ ਨੇ ਇਸ ਵੀਡੀਓ ‘ਚ ਬਹੁਤ ਹੀ ਸੁੰਦਰ ਫਰਾਕ ਪਾਈ ਹੋਈ ਸੀ ਅਤੇ ਸਿਰ ‘ਤੇ ਫੁੱਲਾਂ ਦੇ ਨਾਲ ਬਣਿਆ ਤਾਜ ਪਹਿਨਿਆ ਸੀ । ਉਹ ਬਹੁਤ ਹੀ ਕਿਊਟ ਲੱਗ ਰਹੀ ਸੀ ।ਗੁਰਮੀਤ ਚੌਧਰੀ ਅਤੇ ਦੇਬੀਨਾ ਵੀ ਇਸ ਮੌਕੇ ਰਿਵਾਇਤੀ ਲਿਬਾਸਾਂ ‘ਚ ਬਹੁਤ ਹੀ ਸੋਹਣੇ ਲੱਗ ਰਹੇ ਸਨ ।
View this post on Instagram