ਨਵਰਾਜ ਹੰਸ ਹੋਏ ਸੜਕ ਹਾਦਸੇ ਦਾ ਸ਼ਿਕਾਰ, ਨਵੀਂ ਰੇਂਜ ਰੋਵਰ ਕਾਰ ਦੀਆਂ ਉੱਡੀਆਂ ਧੱਜੀਆਂ, ਗਾਇਕ ਨੇ ਪੋਸਟ ਪਾ ਦੇ ਦੱਸਿਆ ਸਿਹਤ ਦਾ ਹਾਲ
ਨਵਰਾਜ ਹੰਸ ਹੋਏ ਸੜਕ ਹਾਦਸੇ ਦਾ ਸ਼ਿਕਾਰ, ਨਵੀਂ ਰੇਂਜ ਰੋਵਰ ਕਾਰ ਦੀਆਂ ਉੱਡੀਆਂ ਧੱਜੀਆਂ, ਗਾਇਕ ਨੇ ਪੋਸਟ ਪਾ ਦੇ ਦੱਸਿਆ ਸਿਹਤ ਦਾ ਹਾਲ
ਪਾਲੀਵੁੱਡ ਤੇ ਬਾਲੀਵੁੱਡ ਦੇ ਨਾਮੀ ਗਾਇਕ ਨਵਰਾਜ ਹੰਸ Navraj Hans ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਗਾਇਕ ਨਵਰਾਜ ਨਾਲ ਇੱਕ ਸੜਕ ਹਾਦਸਾ (Road Accident )ਵਾਪਰਿਆ ਹੈ । ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਹਾਦਸੇ ‘ਚ ਉਹ ਵਾਲ-ਵਾਲ ਬਚੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੋਸਟ ਪਾ ਕੇ ਦਿੱਤੀਆਂ ਹਨ। ਸੜਕ ਹਾਦਸੇ ‘ਚ ਸ਼ਿਕਾਰ ਹੋਈ ਕਾਰ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ ਨੇ।

ਨਵਰਾਜ ਹੰਸ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਾਕੋ ਰਾਖੇ ਕਹੀਆਂ ਮਾਰ ਕੇ ਨਾ ਕੋਈ ? ਪਰਸੋਂ ਮੈਂ ਪੰਜਾਬ ਵਿੱਚ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ ...ਤੁਹਾਡੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ..ਲਵ ਯੂ ਬਹੁਤ ਸਾਰਾ ਸਾਰਿਆਂ ਨੂੰ...’। ਦੱਸ ਦਈਏ ਇਸ ਹਾਦਸੇ 'ਚ ਨਵਰਾਜ ਹੰਸ ਵਾਲ-ਵਾਲ ਬਚੇ ਨੇ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰ ਰਹੇ ਹਨ। ਦੱਸ ਦਈਏ ਨਵਰਾਜ ਹੰਸ ਨੇ ਇਹ ਰੇਂਜ ਰੋਵਰ ਸਾਲ 2020 ‘ਚ ਖਰੀਦੀ ਸੀ।

ਜੇ ਗੱਲ ਕਰੀਏ ਨਵਰਾਜ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਵੱਡੇ ਪੁੱਤਰ ਹਨ । ਗਾਇਕੀ ਨੂੰ ਸਮਰਪਿਤ ਇਸ ਪਰਿਵਾਰ ਦੇ ਵੱਲੋਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਗਏ ਹਨ । ਨਵਰਾਜ ਹੰਸ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਚ ਗੀਤ ਗਾ ਚੁੱਕੇ ਹਨ। ਨਵਰਾਜ ਹੰਸ ਦਲੇਰ ਮਹਿੰਦੀ ਦੀ ਧੀ ਅਜੀਤ ਮਹਿੰਦੀ ਦੇ ਨਾਲ ਵਿਆਹੇ ਹੋਏ ਹਨ। ਉਹ ਅਕਸਰ ਹੀ ਆਪਣੀ ਪਤਨੀ ਦੇ ਨਾਲ ਕਿਊਟ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
