
ਨਵਰਾਜ ਹੰਸ (Navraj Hans ) ਅਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ (Ajit Mehndi) ਏਨੀਂ ਦਿਨੀਂ ਆਗਰਾ ਟੂਰ ‘ਤੇ ਹਨ । ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਜਣੇ ਆਗਰਾ ਦੇ ਤਾਜ ਮਹਿਲ ‘ਚ ਨਜ਼ਰ ਆ ਰਹੇ ਹਨ ਅਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਤੋਂ ਇਲਾਵਾ ਅਜੀਤ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਨਰਾਜ਼ ਹੋਏ ਸ਼ੈਰੀ ਮਾਨ ਤੋਂ ਗਾਇਕ ਪਰਮੀਸ਼ ਵਰਮਾ ਨੇ ਮੰਗੀ ਮਾਫ਼ੀ, ਇੰਸਟਾ ਸਟੋਰੀ ‘ਚ ਪਾਈ ਖ਼ਾਸ ਪੋਸਟ
ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ । ਅੱਜ ਕੱਲ੍ਹ ਉਹ ਬਾਲੀਵੁੱਡ ਇੰਡਸਟਰੀ ‘ਚ ਵੀ ਸਰਗਰਮ ਹਨ ਅਤੇ ਕਈ ਹਿੱਟ ਗੀਤ ਹੁਣ ਤੱਕ ਦੇ ਚੁੱਕੇ ਹਨ ।

ਗਾਇਕੀ ਦੀ ਗੁੜ੍ਹਤੀ ਨਵਰਾਜ ਹੰਸ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ ਅਤੇ ਪਿਤਾ ਹੰਸ ਰਾਜ ਹੰਸ ਤੋਂ ਉਨ੍ਹਾਂ ਨੇ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ । ਉਨ੍ਹਾਂ ਦਾ ਛੋਟਾ ਭਰਾ ਯੁਵਰਾਜ ਹੰਸ ਵੀ ਇੱਕ ਵਧੀਆ ਗਾਇਕ ਹੈ ਅਤੇ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ । ਨਵਰਾਜ ਹੰਸ ਦਾ ਵਿਆਹ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੀ ਧੀ ਅਜੀਤ ਮਹਿੰਦੀ ਦੇ ਨਾਲ ਹੋਇਆ ਹੈ ।
View this post on Instagram