ਜਾਣੋਂ ਨੀਰੂ ਬਾਜਵਾ ਦੀ ਖੂਬਸੁਰਤੀ ਦਾ ਰਾਜ਼, ਦੇਖੋ ਵੀਡਿਓ 

written by Rupinder Kaler | November 13, 2018

ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿਨੀ ਸੌਖੀ ਦਿਖਾਈ ਦਿੰੰਦੀ ਹੈ ਓਨੀਂ ਹੈ ਨਹੀਂ ਇਹਨਾਂ ਸਿਤਾਰਿਆਂ ਨੂੰ ਆਪਣੀ ਸਿਹਤ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਹੈ ਤਾਂ ਜੋ ਉਹਨਾਂ ਦੀ ਚਮਕ ਸਦਾ ਬਰਕਰਾਰ ਰਹੇ । ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਦੀ ਵੱਡੀ ਸਟਾਰ ਨੀਰੂ ਬਾਜਵਾ ਦੀ ਜਿਹੜੇ ਹਰ ਰੋਜ਼ ਕਸਰਤ ਕਰਦੇ ਹਨ । ਇਹ ਕਸਰਤ ਹੀ ਹੈ ਜਿਹੜੀ ਉਹਨਾਂ ਨੂੰ ਸਲਿਮ ਟਰਿਮ ਰੱਖਦੀ ਹੈ ।

ਹੋਰ ਵੇਖੋ :ਅਕਸ਼ੇ ਕੁਮਾਰ ਦੀ ਛੇ ਸਾਲਾ ਧੀ ਵੀ ਨਹੀਂ ਕਿਸੇ ਤੋਂ ਘੱਟ ਕਿਸ ਤਰ੍ਹਾਂ ,ਵੇਖੋ ਵੀਡਿਓ

Neeru Bajwa Neeru Bajwa

ਨੀਰੂ ਬਾਜਵਾ ਜਿੰਮ ਵਿੱਚ ਜਾ ਕੇ ਕਸਰਤ ਤਾਂ ਕਰਦੀ ਹੀ ਹੈ, ਪਰ ਉਹਨਾਂ ਨੂੰ ਦੌੜ ਦਾ ਵੀ ਖਾਸ ਸ਼ੌਂਕ ਹੈ।ਨੀਰੂ ਨੇ ਇਸ ਦਾ ਖੁਲਾਸਾ ਆਪਣੇ ਇੰਸਟਾਗ੍ਰਾਮ ਤੇ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡਿਓ ਵੀ ਪਾਇਆ ਹੈ ਜਿਸ ਵਿੱਚ ਉਹ ਦੌੜਦੇ ਹੋਏ ਦਿਖਾਈ ਦਿੰਦੇ ਹਨ । ਨੀਰੂ ਨੇ ਵੀਡੀਓ ਦੇ ਨਾਲ ਲਿਖਿਆ ਹੈ ਕਿ ਉਹਨਾਂ ਦੇ ਦਿਨ ਦੀ ਸ਼ੁਰੂਆਤ ਜਿੰਮ ਤੋਂ ਹੀ ਹੁੰਦੀ ਹੈ ਤੇ ਜਿਸ ਦਿਨ ਉਹ ਜਿੰਮ ਨਹੀਂ ਜਾਂਦੀ ਉਸ ਦਿਨ ਉਹਨਾਂ ਨੂੰ ਲਗਦਾ ਹੀ ਨਹੀਂ ਕਿ ਉਹਨਾਂ ਦੇ ਦਿਨ ਦੀ ਸ਼ੁਰੂਆਤ ਹੋਈ ਹੈ ।

ਹੋਰ ਵੇਖੋ :‘ਹੈਲੋ ਹੈਲੋ’ ਦੇ ਨਾਲ ਰਾਜਵੀਰ ਜਵੰਦਾ ਸਰੋਤਿਆਂ ਦੇ ਹੋਣਗੇ ਰੁਬਰੂ ,ਵੇਖੋ ਗੀਤ ਦਾ ਟੀਜ਼ਰ

https://www.instagram.com/p/BqHJwFwHn9y/

ਨੀਰੂ ਬਾਜਵਾ ਦੀ ਸਿਹਤ ਦਾ ਇਹੀ ਰਾਜ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਪਾਲੀਵੁੱਡ ਵਿੱਚ ਉਹੀ ਥਾਂ ਰੱਖਦੀ ਹੈ ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਸੀ । ਨੀਰੂ ਦੀਆਂ ਖੂਬਸੁਰਤ ਅਦਾਵਾਂ ਕਰਕੇ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਫਿਲਮਾਂ ਮਿਲ ਰਹੀਆਂ ਹਨ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਪੰਜਾਬੀ ਫਿਲਮ ਆਟੇ ਦੀ ਚਿੜੀ ਆਈ ਹੈ । ਇਸ ਫਿਲਮ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ।

You may also like