Thursday, 28th of May 2026

‘Snowman’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਰਾਣਾ ਰਣਬੀਰ ਦੀ ਖਤਰਨਾਕ ਲੁੱਕ ਉੱਡਾ ਰਹੀ ਹੈ ਸਭ ਦੇ ਹੋਸ਼

Reported by: PTC Punjabi Desk | Edited by: Lajwinder kaur  |  October 01st 2021 04:39 PM |  Updated: October 01st 2021 04:39 PM

‘Snowman’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਰਾਣਾ ਰਣਬੀਰ ਦੀ ਖਤਰਨਾਕ ਲੁੱਕ ਉੱਡਾ ਰਹੀ ਹੈ ਸਭ ਦੇ ਹੋਸ਼

ਡੇਢ ਸਾਲ ਤੋਂ ਬੰਦ ਪਏ ਸਿਨੇਮਾ ਘਰਾਂ ‘ਚ ਰੌਣਕਾਂ ਪਰਤਣੀਆਂ ਸ਼ੁਰੂ ਹੋ ਚੁੱਕੀਆਂ ਨੇ। ਜਿਸ ਦੇ ਚੱਲਦੇ ਹਰ ਹਫਤੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ। ਅਜਿਹੇ ‘ਚ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਆਉਣ ਵਾਲੀ ਇੱਕ ਹੋਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਸਨੋਅਮੈਨ ਦੀ ਇੱਕ ਵਾਰ ਫਿਰ ਤੋਂ ਨਵੀਂ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

inside image of snowman new poster-min

ਹੋਰ ਪੜ੍ਹੋ : ਕਪਿਲ ਸ਼ਰਮਾ ਨੂੰ ਸ਼ਤਰੂਘਨ ਸਿਨਹਾ ਟਿੱਪਣੀ ਕਰਨੀ ਪਈ ਮਹਿੰਗੀ, ਧੀ ਸੋਨਾਕਸ਼ੀ ਸਿਨਹਾ ਨੇ ਮਾਰਿਆ ਕਪਿਲ ਸ਼ਰਮਾ ਦੇ ਜ਼ੋਰਦਾਰ ਮੁੱਕਾ, ਦੇਖੋ ਵੀਡੀਓ

ਜੀ ਹਾਂ ਉਨ੍ਹਾਂ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਰਫ ਮੌਤ ਦੇ ਕੱਪੜੇ ਪਾਈ ਫਿਰਦੀ ਹੈ’ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਸਟਾਰ ਕਾਸਟ ਜਿਵੇਂ ਨੀਰੂ ਬਾਜਵਾ, ਰਾਣਾ ਰਣਬੀਰ, ਜੈਜ਼ੀ ਬੀ ਤੇ ਕਈ ਹੋਰ ਕਲਾਕਾਰ ਨੂੰ ਟੈਗ ਕੀਤਾ ਹੈ। ਪੋਸਟਰ ਸ਼ੋਸਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰ ਰਿਹਾ ਹੈ। ਜੀ ਹਾਂ ਪੋਸਟਰ ਉੱਤੇ ਨੀਰੂ ਬਾਜਵਾ (Neeru Bajwa), ਰਾਣਾ ਰਣਬੀਰ (Rana Ranbir), ਜੈਜ਼ੀ ਬੀ Jazzy B ਤੇ ਅਰਸ਼ੀ ਖਟਕਰ (Arshi Khatkar) ਨਜ਼ਰ ਆ ਰਹੇ ਨੇ। ਪੋਸਟਰ ਤੇ ਸਭ ਜ਼ਿਆਦਾ ਹੈਰਾਨ ਕਰ ਰਹੀ ਹੈ ਐਕਟਰ ਰਾਣਾ ਰਣਬੀਰ ਦੀ ਕ੍ਰਿਮਿਨਲ ਲੁੱਕ । ਜਿਸ ਤੋਂ ਲੱਗ ਰਿਹਾ ਹੈ ਇਸ ਫ਼ਿਲਮ ‘ਚ ਉਹ ਨੈਗਟਿਵ ਰੋਲ ‘ਚ ਨਜ਼ਰ ਆਉਣਗੇ।

feature image of gippy grewal movie snowman wrapup party

ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂਅ ਬਦਲ ਕੇ ਰੱਖਿਆ ‘AAJA MEXICO CHALLIYE’, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ

ਜੇ ਗੱਲ ਕਰੀਏ ਇਸ ਫ਼ਿਲਮ ਦਾ ਨਾਂਅ ਵੀ ਬਹੁਤ ਹੀ ਦਿਲਚਸਪ ਹੈ । ਜਿਸ ਕਰਕੇ ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਨੇ। ਇਸ ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਜੈਜ਼ੀ ਬੀ, ਰਾਣਾ ਰਣਬੀਰ, Arshi Khatkar ਨਜ਼ਰ ਆਉਣਗੇ। ਇਸ ਫ਼ਿਲਮ ਦਾ ਸਾਰਾ ਸ਼ੂਟ ਕੈਨੇਡਾ ‘ਚ ਹੋਇਆ ਹੈ। ‘ਸਨੋਅਮੈਨ’ ਫ਼ਿਲਮ ਨੂੰ ਰਾਣਾ ਰਣਬੀਰ ਨੇ ਹੀ ਲਿਖੀ ਅਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਅਮਨ ਖਟਕਰ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਹੁਣ ਅਗਲੇ ਸਾਲ 7 ਜਨਵਰੀ ਨੂੰ ਰਿਲੀਜ਼ ਹੋਵੇਗੀ।

 

 

View this post on Instagram

 

A post shared by ????? ?????? (@gippygrewal)


Popular Posts