ਨੀਰੂ ਬਾਜਵਾ ਜੀਜੇ ਦੀ ਪੱਗ ‘ਤੇ ਕਲਗੀ ਸਜਾਉਂਦੀ ਆਈ ਨਜ਼ਰ, ਵੇਖੋ ਤਸਵੀਰਾਂ

written by Shaminder | October 27, 2022 03:50pm

ਨੀਰੂ ਬਾਜਵਾ (Neeru Bajwa) ਦੀ ਭੈਣ ਰੁਬੀਨਾ ਬਾਜਵਾ (Rubina Bajwa) ਦਾ ਵਿਆਹ ਹੋ ਚੁੱਕਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਇਸ ਨਵ-ਵਿਆਹੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ । ਨੀਰੂ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Gurbakash Chahal Image Source : Instagram

ਹੋਰ ਪੜ੍ਹੋ : ਮਾਡਲ ਨਾਲ ਕਾਰ ‘ਚ ਰੋਮਾਂਸ ਕਰ ਰਿਹਾ ਸੀ ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ, ਪਤਨੀ ਵੱਲੋਂ ਰੰਗੇ ਹੱਥੀਂ ਫੜੇ ਜਾਣ ‘ਤੇ ਪਤਨੀ ਨੂੰ ਕਾਰ ਨਾਲ ਮਾਰੀ ਟੱਕਰ, ਵੇਖੋ ਵੀਡੀਓ

ਜਿਨ੍ਹਾਂ ‘ਚ ਨੀਰੂ ਬਾਜਵਾ ਆਪਣੇ ਜੀਜੇ ਦੀ ਪੱਗ ‘ਤੇ ਕਲਗੀ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰੇ ਭਰਾ, ਸਾਨੂੰ ਤੇਰੇ ‘ਤੇ ਮਾਣ ਹੈ । ਖੂਬਸੂਰਤ ਦਿਨ….ਇੰਝ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਸੱਚਮੁੱਚ ਇੱਕ ਪਰਿਵਾਰ ਹਾਂ’।

Rubina Bajwa Wedding Image Source : instagram

ਹੋਰ ਪੜ੍ਹੋ : ਗੁਰੂ ਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਨੀਰੂ ਬਾਜਵਾ ਦੇ ਫੈਨਸ ਵੀ ਉਨ੍ਹਾਂ ਨੂੰ ਭੈਣ ਰੁਬੀਨਾ ਬਾਜਵਾ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਅਦਾਕਾਰਾ ਦਾ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ।

Rubina Bajwa With Husband-min

ਦੱਸ ਦਈਏ ਕਿ ਅਦਾਕਾਰਾ ਰੁਬੀਨਾ ਬਾਜਵਾ ਅਤੇ ਗੁਰਬਖਸ਼ ਚਾਹਲ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਜਿਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ ਅਤੇ ਹੁਣ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ । ਗੁਰਬਖਸ਼ ਸਿੰਘ ਚਾਹਲ ਭਾਰਤੀ ਅਮਰੀਕੀ ਉਦਯੋਗਪਤੀ ਹੈ ।ਜਦੋਂਕਿ ਰੁਬੀਨਾ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Neeru Bajwa (@neerubajwa)

You may also like