
ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਜੋੜੀ ਜੋ ਕਿ ਪੰਜਾਬੀ ਮੂਵੀ ‘ਓ ਅ’ ‘ਚ ਨਜ਼ਰ ਆਏਗੀ। ਪਰ ਦੋਵਾਂ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਫਿਲਮ ਦਾ ਪੋਸਟਰ ਸ਼ੇਅਰ ਹੋਇਆ ਸੀ ਪਰ ਉਸ ਚ ਤਰਸੇਮ-ਨੀਰੂ ਲੁੱਕ ਸਾਹਮਣੇ ਨਹੀਂ ਆਈ ਸੀ। ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ:
‘ਸਾਡੀ ਐ ਜ਼ੁਬਾਨ
ਸਾਨੂੰ ਇਹਦੇ ਉੱਤੇ ਮਾਣ
ਮੇਰਾ " ਊੜਾ ਆੜਾ " ਦਿਲ
ਤੇ ਪੰਜਾਬੀ ਜਿੰਦ ਜਾਨ ... ਬੜਾ ਮਾਣ ਮਹਿਸੂਸ ਹੋ ਰਿਹਾ ਜੀ ਇਹ ਦਸਦੇ ਹੋਏ ਕੇ ਸਾਡੀ ਫਿਲਮ " ਊੜਾ ਆੜਾ " ਆ ਰਹੀ ਆ ਜੀ ੧ ਫਰਬਰੀ ਨੂੰ ਸਿਨੇਮਾ ਘਰਾਂ ਵਿਚ ਤੇ ਟ੍ਰੇਲਰ ਜਲਦ ਆ ਰਿਹਾ .....’
https://www.instagram.com/p/Br_7uwJAmuX/
ਪੋਸਟਰ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਇੱਕ ਕਲਾਸ ਰੂਮ ‘ਚ ਬੈਠੇ ਨਜ਼ਰ ਆ ਰਹੇ ਹਨ। ਤਰਸੇਮ ਨੇ ਆਪਣੇ ਹੱਥ ‘ਚ ‘ਓ ਅ’ ਵਾਲੀ ਤਖਤੀ ਫੜੀ ਹੋਈ ਹੈ। ਉਧਰ ਨੀਰੂ ਨੇ ‘ਏ ਬੀ ਸੀ’ ਵਾਲੀ ਤਖਤੀ ਫੜੀ ਨਜ਼ਰ ਆ ਰਹੀ ਹੈ, ਤੇ ਬੈਲਕ ਬੋਰਡ ਦੇ ਅੰਗਰੇਜ਼ੀ ਸਿੱਖੋ ਲਿਖਿਆ ਗਿਆ ਹੈ। ਪੋਸਟਰ ‘ਚ ਇੱਕ ਬੱਚਾ ਵੀ ਸਕੂਲ ਦੀ ਵਰਦੀ ‘ਚ ਨਜ਼ਰ ਆ ਰਿਹਾ ਹੈ ਤੇ ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਹੋਰ ਵੇਖੋ: ‘ਭੱਜੋ ਵੇ ਵੀਰੋ’ ‘ਚ ਸਿੰਮੀ ਚਾਹਲ ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ
ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਫਿਲਮ ‘ੳ ਅ’ ਇੱਕ ਫਰਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣ ਰਹੀ ਰਹੀ ਇਸ ਫਿਲਮ ਵਿੱਚ ਕਮੇਡੀ ਕਲਾਕਾਰ ਬੀਐੱਨ ਸ਼ਰਮਾ, ਕਰਮਜੀਤ ਅਨਮੋਲ, ਗੁਰਪ੍ਰੀਤ ਸਿੰਘ ਘੁੱਗੀ ਵੀ ਨਜ਼ਰ ਆਉਣਗੇ। ਇਹ ਫਿਲਮ ਰੂਪਾਲੀ ਗੁਪਤਾ, ਦੀਪਕ ਗੁਪਤਾ, ਨਰੇਸ਼ ਕਸੂਰੀਆ ਵੱਲੋਂ ਬਣਾਈ ਜਾ ਰਹੀ ਹੈ। ਫਿਲਮ ‘ਓ ਅ’ ਦੀ ਕਹਾਣੀ ਨਰੇਸ਼ ਕਸੂਰੀਆ ਨੇ ਲਿਖੀ ਹੈ। ਇਸ ਫਿਲਮ ਵਿੱਚ ਕਮੇਡੀ ਦੇ ਨਾਲ ਨਾਲ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।