ਨੀਰੂ ਬਾਜਵਾ ਲੰਡਨ ਦੀਆਂ ਸੜਕਾਂ ‘ਤੇ ਪਤੀ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਤਸਵੀਰਾਂ

written by Shaminder | July 16, 2022

ਨੀਰੂ ਬਾਜਵਾ (Neeru Bajwa )ਏਨੀਂ ਦਿਨੀਂ ਆਪਣੇ ਪਤੀ ਅਤੇ ਵੱਡੀ ਧੀ ਦੇ ਨਾਲ ਲੰਡਨ ‘ਚ ਛੁੱਟੀਆਂ ਬਿਤਾ ਰਹੀ ਹੈ । ਜਿਸ ਦੀਆਂ ਉਸ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੇ ਪਤੀ ਅਤੇ ਧੀ ਦੇ ਨਾਲ ਲੰਡਨ ਦੀਆਂ ਸੜਕਾਂ ‘ਤੇ ਖੂਬ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ।

Neeru Bajwa image From instagram

ਹੋਰ ਪੜ੍ਹੋ : ਨੀਰੂ ਬਾਜਵਾ ਦੀ ਰੀਸ ਦੇ ਨਾਲ ਪਤੀ ਵੀ ਨੇਲਪਾਲਿਸ਼ ਲਗਵਾਉਂਦਾ ਆਇਆ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੀ ਜੋੜੀ ਵੇਖਣ ਨੂੰ ਮਿਲੇਗੀ ।

ਹੋਰ ਪੜ੍ਹੋ : ਕੀ ਆਲੀਆ ਭੱਟ ਜੁੜਵਾ ਬੱਚਿਆਂ ਨੂੰ ਦੇਣ ਜਾ ਰਹੀ ਜਨਮ, ਖਬਰਾਂ ਹੋ ਰਹੀਆਂ ਵਾਇਰਲ

ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਅਦਾਕਾਰਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਦਿਖਾਈ ਦੇਵੇਗੀ । ਜਿਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਇੱਕ ਪੋਸਟ ਪਾ ਕੇ ਕੁਝ ਦਿਨ ਪਹਿਲਾਂ ਕੀਤਾ ਸੀ ।

ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਹੋਈਬ ਸੀ । ਜਿਸ ਤੋਂ ਬਾਦ ਦੂਜੀ ਵਾਰ ਉਨ੍ਹਾਂ ਨੇ ਦੋ ਟਵਿਨਸ ਬੱਚੀਆਂ ਨੂੰ ਜਨਮ ਦਿੱਤਾ ਸੀ । ਉਨ੍ਹਾਂ ਦੀਆਂ ਦੋ ਹੋਰ ਭੈਣਾਂ ਹਨ ਜਿਸ ‘ਚੋਂ ਇੱਕ ਰੁਬੀਨਾ ਬਾਜਵਾ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ । ਉਹ ਵੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।

 

View this post on Instagram

 

A post shared by Neeru Bajwa (@neerubajwa)

 

 

 

 

 

You may also like