ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕ੍ਰਿਮੀਨਲ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਨੀਰੂ ਬਾਜਵਾ ਦਾ ਅੰਦਾਜ਼

written by Shaminder | September 08, 2022 12:18pm

ਨੀਰੂ ਬਾਜਵਾ (Neeru Bajwa) ਪ੍ਰਿੰਸ ਕੰਵਲਜੀਤ ਸਿੰਘ ਦੀ ਫ਼ਿਲਮ ‘ਕ੍ਰਿਮੀਨਲ’ (Criminal)ਦਾ ਟ੍ਰੇਲਰ (Trailer)  ਰਿਲੀਜ਼ ਹੋ ਗਿਆ ਹੈ । ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ ਕੰਵਲਜੀਤ ਸਿੰਘ, ਰਘਬੀਰ ਬੋਲੀ ਸ਼ਹਿਰ ਦੇ ਨਾਮੀ ਬਦਮਾਸ਼ ਹਨ ਅਤੇ ਜੇਲ੍ਹ ‘ਚੋਂ ਭੱਜ ਜਾਂਦੇ ਹਨ । ਪਰ ਸ਼ਹਿਰ ਦੇ ਇਹ ਨਾਮੀ ਬਦਮਾਸ਼ ਫਰਾਰ ਹੋ ਕੇ ਨੀਰੂ ਬਾਜਵਾ ਦੇ ਘਰ ਦਾਖਲ ਹੋ ਜਾਂਦੇ ਹਨ ਅਤੇ ਫਿਰ ਇੱਥੋਂ ਹੀ ਨੀਰੂ ਬਾਜਵਾ ‘ਤੇ ਉਸ ਦੇ ਪਤੀ ‘ਤੇ ਤਸ਼ਦੱਦ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ।

Raghveer Boli Image Source : YouTube

ਹੋਰ ਪੜ੍ਹੋ : ਗੁਰਦਾਸ ਮਾਨ ਦੇ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦੀ ਜੈਨੀ ਜੌਹਲ ਨੇ ਕੀਤੀ ਤਾਰੀਫ, ਕਿਹਾ ‘ਕੋਈ ਸੱਚਾ ਪੰਜਾਬੀ ਤੁਹਾਡੀ ਦਿੱਤੀ ਦੇਣ ਭੁਲਾ ਨਹੀਂ ਸਕਦਾ’

ਇਸ ਫ਼ਿਲਮ ਦੇ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਗਿੱਪੀ ਗਰੇਵਾਲ ਤੇ ਬਿੱਗ ਡੈਡੀ ਫ਼ਿਲਮਸ ਦੇ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ । ਗਰਿੰਦਰ ਸਿੱਧੂ ਦੇ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ।

Prince Kanwaljeet Image Source : YouTube

ਹੋਰ ਪੜ੍ਹੋ : ਡਾਂਸ ਕਰਦੀ ਕਰਦੀ ਡਿੱਗੀ ਧਨਾਸ਼੍ਰੀ ਵਰਮਾ, ਹਸਪਤਾਲ ‘ਚ ਹੋਣਾ ਪਿਆ ਭਰਤੀ, ਵੀਡੀਓ ਹੋ ਰਿਹਾ ਵਾਇਰਲ

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਇਸ ਫ਼ਿਲਮ ‘ਚ ਉਨ੍ਹਾਂ ਦਾ ਅੰਦਾਜ਼ ਕੁਝ ਵੱਖਰਾ ਹੋਣ ਵਾਲਾ ਹੈ । ਫ਼ਿਲਮ ਨੂੰ ਲੈ ਕੇ ਜਿੱਥੇ ਨੀਰੂ ਬਾਜਵਾ ਉਤਸ਼ਾਹਿਤ ਹੈ, ਉੱਥੇ ਹੀ ਉਸ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ ।

Neeru Bajwa Image Source : YouTube

ਸੋਸ਼ਲ ਮੀਡੀਆ ‘ਤੇ ਫ਼ਿਲਮ ਦਾ ਟ੍ਰੇਲਰ ਕਾਫੀ ਵਾਇਰਲ ਹੋ ਰਿਹਾ ਹੈ । ਪ੍ਰਿੰਸ ਕੰਵਲਜੀਤ ਸਿੰਘ ਤੋਂ ਇਲਾਵਾ ਇਸ ਫ਼ਿਲਮ ਰਘਵੀਰ ਬੋਲੀ, ਸੁਖਵਿੰਦਰ ਚਾਹਲ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

You may also like