ਪਹਿਲੀ ਵਾਰ ਕਿਸੇ ਕ੍ਰਾਈਮ ਥ੍ਰੀਲਰ ਫ਼ਿਲਮ ‘ਚ ਅਦਾਕਾਰੀ ਕਰਨ ਜਾ ਰਹੀ ਅਦਾਕਾਰਾ ਨੀਰੂ ਬਾਜਵਾ, ਫ਼ਿਲਮ ‘ਕ੍ਰਿਮੀਨਲ’ ਦਾ ਫਸਟ ਲੁੱਕ ਕੀਤਾ ਸਾਂਝਾ

written by Shaminder | August 27, 2022 09:50am

ਅਦਾਕਾਰਾ ਨੀਰੂ ਬਾਜਵਾ (Neeru Bajwa) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਹ ਆਏ ਦਿਨ ਨਵੀਂ ਤੋਂ ਨਵੀਂ ਫ਼ਿਲਮ ‘ਚ ਨਜ਼ਰ ਆ ਰਹੀ ਹੈ । ਬੀਤੇ ਦਿਨ ਉਸ ਦਾ ਜਨਮ ਦਿਨ ਸੀ । ਇਸ ਮੌਕੇ ਅਦਾਕਾਰਾ ਨੇ ਆਪਣੀ ਨਵੀਂ ਫ਼ਿਲਮ ‘ਕ੍ਰਿਮੀਨਲ’ ਦਾ ਪੋਸਟਰ ਸਾਂਝਾ ਕੀਤਾ ਹੈ । ਇਸ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਕਾਫੀ ਦੁਖੀ ਨਜ਼ਰ ਆ ਰਹੀ ਹੈ ।

neeru bajwa ,.,, image From instagram

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਆਮਿਰ ਖ਼ਾਨ ਨੂੰ ਚੁੱਕਣਾ ਪਿਆ ਅਜਿਹਾ ਕਦਮ, ਕੌਡੀਆਂ ਦੇ ਭਾਅ ਨੈੱਟਫਲਿਕਸ ਨੂੰ ਵੇਚੀ ਫ਼ਿਲਮ

ਇਹ ਕ੍ਰਾਈਮ ਡਰਾਮਾ ਫ਼ਿਲਮ ਇਸੇ ਸਾਲ 23 ਸਤੰਬਰ ਨੂੰ ਰਿਲੀਜ਼ ਹੋਵੇਗੀ । ਫ਼ਿਲਮ ‘ਚ ਅਦਾਕਾਰਾ ਮਾਹੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ।ਇਹ ਫ਼ਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।

neeru bajwa ,, image From instagram

ਹੋਰ ਪੜ੍ਹੋ : ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦਾ ਵਧਾਇਆ ਹੌਸਲਾ, ਇੰਦਰਜੀਤ ਨਿੱਕੂ ਨੂੰ ਦਿੱਤੀ ਇਹ ਸਲਾਹ

ਬਤੌਰ ਅਦਾਕਾਰਾ ਨੀਰੂ ਬਾਜਵਾ ਦੀ ਇਹ ਪਹਿਲੀ ਕ੍ਰਾਈਮ ਡਰਾਮਾ ਫ਼ਿਲਮ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਜ਼ਿਆਦਾਤਰ ਫ਼ਿਲਮਾਂ ‘ਚ ਕਾਮੇਡੀ ਅਤੇ ਰੋਮਾਂਟਿਕ ਫ਼ਿਲਮਾਂ ‘ਚ ਹੀ ਨਜ਼ਰ ਆਈ ਹੈ । ਇਸ ਫ਼ਿਲਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ ।

neeru bajwa , image From instagram

ਸੋਸ਼ਲ ਮੀਡੀਆ ‘ਤੇ ਨੀਰੂ ਬਾਜਵਾ ਦੀ ਇਸ ਫ਼ਿਲਮ ਦੇ ਪੋਸਟਰ ਨੂੰ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਦਿਖਾਈ ਦੇਵੇਗੀ ।

You may also like