ਨੀਰੂ ਬਾਜਵਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

Written by  Shaminder   |  February 09th 2023 10:15 AM  |  Updated: February 09th 2023 10:15 AM

ਨੀਰੂ ਬਾਜਵਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਅੱਜ ਨੀਰੂ ਬਾਜਵਾ (Neeru Bajwa )ਦੀ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਨੀਰੂ ਬਾਜਵਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੈਪੀ ਐਨੀਵਰਸਰੀ ਮੇਰੀ ਰਾਇਲ ਹੋਟਨੈੱਸ ।

Harry Jawanda image Source : Instagram

ਹੋਰ ਪੜ੍ਹੋ : ਸਮਲਿੰਗੀ ਜੋੜੇ ਦੇ ਘਰ ਗੂੰਜੀ ਕਿਲਕਾਰੀ, ਕੇਰਲ ਦੇ ਕੋਝੀਕੋਡ ‘ਚ ਇੱਕ ਟਰਾਂਸਜੈਂਡਰ ਜੋੜੇ ਬੱਚੇ ਨੂੰ ਦਿੱਤਾ ਜਨਮ

ਕਈ ਸਿਤਾਰਿਆਂ ਨੇ ਦਿੱਤੀ ਵਧਾਈ

ਨੀਰੂ ਬਾਜਵਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਬੰਟੀ ਬੈਂਸ ਨੇ ਲਿਖਿਆ ‘ਹੈਪੀ ਐਨੀਵਰਸਰੀ’ । ਇਸ ਤੋਂ ਇਲਾਵਾ ਗਾਇਕ ਅਖਿਲ ਨੇ ਵੀ ਵਧਾਈ ਦਿੱਤੀ ਹੈ।

neeru bajwa Image Source : Instagram

ਹੋਰ ਪੜ੍ਹੋ : ਗੁਰੂ ਰੰਧਾਵਾ ਬ੍ਰੇਕਫਾਸਟ ‘ਚ ਪਰੌਂਠਿਆਂ ਦਾ ਅਨੰਦ ਲੈਂਦੇ ਹੋਏ ਆਏ ਨਜ਼ਰ, ਪ੍ਰਸ਼ੰਸਕਾਂ ਨੇ ਕਿਹਾ ‘ਸ਼ਹਿਨਾਜ਼ ਨੇ ਚਾਏ ਕੀ ਫੋਟੋ ਡਾਲੀ ਤੋ ਗੁਰੂ ਨੇ ਵੀਡੀਓ ਬਣਾ ਡਾਲੀ’

ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ

ਨੀਰੂ ਬਾਜਵਾ (Neeru Bajwa)ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਤੋਂ ਉਨ੍ਹਾਂ ਦੀਆਂ ਤਿੰਨ ਆਲੀਆ, ਅਕੀਰਾ ਅਤੇ ਸਭ ਤੋਂ ਵੱਡੀ ਧੀ । ਨੀਰੂ ਬਾਜਵਾ ਖੁਦ ਵੀ ਤਿੰਨ ਭੈਣਾਂ ਹਨ । ਜਿਸ ‘ਚ ਰੁਬੀਨਾ ਬਾਜਵਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ ਅਤੇ ਰੁਬੀਨਾ ਇੱਕ ਅਦਾਕਾਰਾ ਵੀ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ।

neeru Bajwa image Source : Instagram

ਫ਼ਿਲਮ ‘ਕਲੀ ਜੋਟਾ’ ਦੀ ਸ਼ਲਾਘਾ

ਹਾਲ ਹੀ ‘ਚ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਆਈ ਹੈ । ਜਿਸ ਨੂੰ ਅਪਾਰ ਸਫਲਤਾ ਮਿਲੀ ਹੈ ਅਤੇ ਹਰ ਕੋਈ ਨੀਰੂ ਦੀ ਇਸ ਫ਼ਿਲਮ ਦੀ ਤਾਰੀਫ ਕਰ ਰਿਹਾ ਹੈ । ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network